ਮੋਬਾਈਲ ਨਿਰਮਾਤਾ ਕੰਪਨੀਆਂ ਮੋਬਾਈਲ ਫੋਨਾਂ ਵਿਚ &#2576

[JUGRAJ SINGH]

Prime VIP
Staff member
* ਰੇਲਾਂ, ਬੱਸਾਂ ਅਤੇ ਹੋਰ ਸਰਕਾਰੀ ਵਾਹਨਾਂ ਵਿਚ ਲੱਗੇਗਾ ਜੀ ਪੀ ਐਸ ਸਿਸਟਮ ਅਤੇ ਸੀ ਸੀ ਟੀ ਵੀ ਕੈਮਰੇ
* ਦਿੱਲੀ ਸਮੂਹਿਕ ਜਬਰ ਜਨਾਹ ਦੀ ਪੀੜਤ ਦੀ ਯਾਦ ਵਿਚ 1000 ਕਰੋੜ ਦਾ 'ਨਿਰਭਇਆ ਫੰਡ' ਸ਼ੁਰੂ

ਨਵੀਂ ਦਿੱਲੀ, 16 ਦਸੰਬਰ (ਏਜੰਸੀ)-ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਮੋਬਾਈਲ ਫੋਨਾਂ ਵਿਚ ਐੱਸ. ਓ. ਐੱਸ. ਐਲਰਟ ਬਟਨ ਲਗਾਉਣ ਤਾਂ ਕਿ ਮੁਸ਼ਕਿਲ ਵਿਚ ਫਸੀ ਔਰਤ ਤੱਕ ਪੁਲਿਸ ਅਸਾਨੀ ਨਾਲ ਅਤੇ ਘੱਟ ਤੋਂ ਘੱਟ ਸਮੇਂ ਵਿਚ ਪਹੁੰਚ ਸਕੇ। ਸ੍ਰੀ ਚਿਦੰਬਰਮ ਅੱਜ ਪਿਛਲੇ ਸਾਲ 16 ਦਸੰਬਰ ਨੂੰ ਦਿੱਲੀ ਵਿਚ ਹੋਏ ਸਮੂਹਿਕ ਜਬਰ ਜਨਾਹ ਦੀ ਪੀੜਤ ਲੜਕੀ ਦੀ ਯਾਦ ਵਿਚ 1000 ਕਰੋੜ ਰੁਪਏ ਦੇ 'ਨਿਰਭਇਆ ਫੰਡ' ਦੀ ਸ਼ੁਰੂਆਤ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਫੰਡ ਨਾਲ ਰੇਲ ਗੱਡੀਆਂ ਵਿਚ ਔਰਤਾਂ ਦੀ ਸੁਰੱਖਿਆ ਲਈ ਐੱਸ. ਓ. ਐੱਸ. ਐਲਰਟ ਸਿਸਟਮ ਲਗਾਇਆ ਜਾਵੇਗਾ, ਇਸ ਤੋਂ ਇਲਾਵਾ ਬੱਸਾਂ ਅਤੇ ਆਵਾਜਾਈ ਦੇ ਹੋਰ ਸਰਕਾਰੀ ਸਾਧਨਾਂ ਵਿਚ ਗਲੋਬਲ ਪੋਜ਼ੀਸ਼ਨ ਸਿਸਟਮ (ਜੀ ਪੀ ਐੱਸ) ਅਤੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣਗੇ। ਦਿੱਲੀ ਸਮੂਹਿਕ ਜਬਰ ਜਨਾਹ ਦੀ ਪੀੜਤ 23 ਸਾਲਾ ਲੜਕੀ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਕਿਹਾ ਕਿ ਗ੍ਰਹਿ, ਰੇਲ, ਸੜਕ ਅਤੇ ਟਰਾਂਸਪੋਰਟ ਮੰਤਰਾਲੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਮੰਤਰੀ ਮੰਡਲ ਵਿਚ ਵੱਖੋ-ਵੱਖਰੇ ਨੋਟ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਕੈਬਨਿਟ ਤਿਆਰ ਕੀਤੇ ਜਾ ਰਹੇ ਹਨ ਅਤੇ ਮੰਤਰੀ ਮੰਡਲ ਦੀ ਅਗਲੀ ਬੈਠਕ ਵਿਚ ਇਨ੍ਹਾਂ ਨੂੰ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਦਾ ਆਮ ਬਜਟ ਪੇਸ਼ ਕਰਦਿਆਂ ਚਿਦੰਬਰਮ ਨੇ ਨਿਰਭਇਆ ਫੰਡ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਪ੍ਰਸਤਾਵ ਵਿਚ ਸੂਚਨਾ ਤਕਨੀਕੀ ਮੰਤਰਾਲੇ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਅਨੁਸਾਰ ਪੁਲਿਸ ਪ੍ਰਸਾਸ਼ਨ ਸੰਕਟ ਵਿਚ ਫਸੀ ਔਰਤ ਦੇ ਮੋਬਾਈਲ ਨੈਟਵਰਕ ਨੂੰ ਟਰੇਸ ਕਰਕੇ ਘੱਟ ਤੋਂ ਘੱਟ ਸਮੇਂ ਵਿਚ ਕਾਰਵਾਈ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਯੋਜਨਾ 157 ਸ਼ਹਿਰਾਂ ਵਿਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ 55 ਅਤੇ ਦੂਜੇ ਪੜਾਅ ਵਿਚ 102 ਸ਼ਹਿਰਾਂ ਵਿਚ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੜਕ ਅਤੇ ਆਵਾਜਾਈ ਮੰਤਰਾਲੇ ਨੇ 'ਦੇਸ਼ ਵਿਚ ਸੜਕਾਂ ਅਤੇ ਸਰਕਾਰੀ ਵਾਹਨਾਂ ਵਿਚ ਔਰਤਾਂ ਦੀ ਸੁਰੱਖਿਆ' ਨਾਂਅ ਦੀ ਯੋਜਨਾ ਸ਼ੁਰੂ ਕਰਨ ਦਾ ਪ੍ਰਸਤਾਵ ਕੀਤਾ ਹੈ ਅਤੇ 32 ਕਸਬਿਆਂ ਨੂੰ ਇਸ ਯੋਜਨਾ ਵਿਚ ਸ਼ੁਰੂ ਕੀਤਾ ਜਾਵੇਗਾ , ਜਿਸ 'ਤੇ 1700 ਕਰੋੜ ਰੁਪਏ ਦੀ ਲਾਗਤ ਆਵੇਗੀ।
 

KARAN

Prime VIP
Re: ਮੋਬਾਈਲ ਨਿਰਮਾਤਾ ਕੰਪਨੀਆਂ ਮੋਬਾਈਲ ਫੋਨਾਂ ਵਿਚ &a

tfs....
 
Top