ਆਦਮੀ ਦਾ ਮਨੋਬਲ ਵਧਾਉਂਦੀ ਐ ਤਾਰੀਫ਼

ਤਾਰੀਫ਼ ਇਕ ਅਜਿਹਾ ਸ਼ਬਦ ਹੈ ਜੋ ਕਰਨ ਵਾਲੇ ਅਤੇ ਸੁਣਨ ਵਾਲੇ ਦੋਹਾਂ ਨੂੰ ਚੰਗਾ ਲੱਗਦਾ ਹੈ ਕਿਉਂਕਿ ਇਸ ਨਾਲ ਨਿਕਲਣ ਵਾਲੀ ਸਕਾਰਤਮਕ ਊਰਜਾ ਕਿਸੇ ਵਿਅਕਤੀ ਨੂੰ ਸਰਬ ਉਤਮ ਯਤਨ ਕਰਨ ਦੇ ਲਈ ਪ੍ਰੇਰਤ ਅਤੇ ਉਤਸ਼ਾਹਤ ਕਰਦੀ ਹੈ। ਭਾਵੇਂ ਤਾਰੀਫ਼ ਨਾਲ ਮਿਲਦੇ-ਜੁਲਦੇ ਕੁਝ ਸ਼ਬਦ ਹੁੰਦੇ ਹਨ ਪਰ ਇਸ ਦੇ ਵਿਚਕਾਰ ਦੇ ਮਾਇਨੇ ਕਈ ਮਾਮਲਿਆਂ ’ਚ ਬਹੁਤ ਵਿਸ਼ੇਸ਼ ਹੁੰਦੇ ਹਨ। ਪੱਛਮ ਵਿਚ 24 ਜਨਵਰੀ ਨੂੰ ਮਨਾਏ ਜਾਣ ਵਾਲੇ ਕੰਪਲੀਮੈਂਟ ਦਿਨ ਦੇ ਸਬੰਧ ’ਚ ਭਾਰਤੀ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਤਾਰੀਫ਼ ਤੁਹਾਡੀ ਆਤਮਾ ਦੀ ਆਵਾਜ਼ ਨੂੰ ਵਧਾਉਂਦੀ ਹੈ ਅਤੇ ਤੁਹਾਡੇ ਅੰਦਰ ਪ੍ਰਸੰਨਤਾ ਭਰਦੀ ਹੈ।
ਅੰਤਰਰਾਸ਼ਟਰੀ ਬੁੱਕ ਡੀਜ਼ਾਈਨਰ ਸੰਯੋਗ ਸ਼ਰਣ ਦੇ ਅਨੁਸਾਰ ਹਰ ਵਿਅਕਤੀ ਦੇ ਅੰਦਰ ਇਹ ਤਮੰਨਾ ਹੁੰਦੀ ਹੈ ਕਿ ਉਸ ਦੇ ਚੰਗੇ ਕੰਮਾਂ ਦੀ ਸ਼ਲਾਘਾ ਹੋਵੇ। ਕਹਾਵਤ ਹੈ ਕਿ ਔਰਤਾਂ ਆਪਣੀ ਸੁੰਦਰਤਾ ਦੀ ਸ਼ਲਾਘਾ ਸੁਣਦੀਆਂ ਨਹੀਂ ਥਕਦੀਆਂ ਪਰ ਇਹ ਗੱਲ ਸਿਰਫ਼ ਔਰਤਾਂ ’ਤੇ ਹੀ ਨਹੀਂ ਬਲਕਿ ਸਾਰਿਆਂ ’ਤੇ ਲਾਗੂ ਹੁੰਦੀ ਹੈ ਕਿਉਂਕਿ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਸਾਰੇ ਆਪਣੀ ਸ਼ਲਾਘਾ ਪਸੰਦ ਕਰਦੇ ਹਨ। ਇਸ ਦਾ ਮੁਜ਼ਾਹਰਾ ਬਰਾਕ ਓਬਾਮਾ ਦੇ ਹਾਲ ਹੀ ’ਚ ਅਹੁਦਾ ਸੰਭਾਲਣ ਦੇ ਬਾਅਦ ਆਪਣੀ ਪਤਨੀ ਮਿਸ਼ੋਲ ਦੇ ਸੁੰਦਰ ਦਿਸਣ ਦੇ ਬਾਰੇ ’ਚ ਲੋਕਾਂ ਨਾਲ ਜਨਤਕ ਤੌਰ ’ਤੇ ਸਵਾਲ ਪੁੱਛ ਕੇ ਕੀਤਾ ਹੈ। ਸੰਯੋਗ ਨੇ ਕਿਹਾ ਕਿ ਕਿਸੇ ਵੀ ਆਦਮੀ ਦੀ ਜਦ ਤਾਰੀਫ਼ ਕਰ ਰਹੇ ਹਨ ਜਾਂ ਉਸ ਦੇ ਬਾਰੇ ’ਚ ਕੁਝ ਚੰਗੀਆਂ ਗੱਲਾਂ ਕਰ ਰਹੇ ਹੁੰਦੇ ਹਨ ਤਾਂ ਦਰਅਸਲ ਤੁਸੀਂ ਉਸ ਵਿਅਕਤੀ ਦੀ ਊਰਜਾ ਨੂੰ ਵਧਾਉਣ ਦਾ ਕੰਮ ਕਰਦੇ ਹੋ। ਤਾਰੀਫ਼ ਨਾਲ ਨਿਸ਼ਚਿਤ ਤੌਰ ’ਤੇ ਆਦਮੀ ਦੇ ਵਿਚ ਸਕਾਰਤਮਕ ਊਰਜਾ ਵਧਦੀ ਹੈ। ਸੰਯੋਗ ਨੇ ਓਬਾਮਾ ਦੀ ਉਦਾਰਹਣ ਦਿੰਦਿਆਂ ਕਿਹਾ ਕਿ ਉਹ ਅੱਜ ਇੰਨੇ ਊਰਜਾਯੁਕਤ ਕਿਉਂ ਲੱਗ ਰਹੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਨਾ ਸਿਰਫ਼ ਅਮਰੀਕੀ ਬਲਕਿ ਦੁਨੀਆਂ ਭਰ ਦੇ ਲੋਕ ਬਹੁਤ ਸਾਰੇ ਕਾਰਨਾਂ ਦੇ ਨਾਲ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ। ਇਸ ਨਾਲ ਨਿਸ਼ਚਿਤ ਤੌਰ ’ਤੇ ਉਨ੍ਹਾਂ ਨੂੰ ਊਰਜਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਰੀਫ਼ ਕਰਨ ਦੇ ਲਈ ਕਿਸੇ ਵੱਡੇ ਮੌਕੇ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਅਜਿਹਾ ਨਹੀਂ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਭਾਰਤ ਰਤਨ ਜਾਂ ਪਦਮਸ੍ਰੀ ਪੁਰਸਕਾਰ ਮਿਲਣ ’ਤੇ ਹੀ ਵਧਾਈ ਦਿਓ। ਜੇਕਰ ਤੁਹਾਡਾ ਦੋਸਤ ਕਿਸੇ ਬੁੱਢੇ ਵਿਅਕਤੀ ਦੀ ਸਹਾਇਤਾ ਕਰਦਾ ਹੈ ਜਾਂ ਤੁਹਾਡਾ ਕੋਈ ਛੋਟਾ ਕੰਮ ਕਰਦਾ ਹੈ ਤਾਂ ਤੁਸੀਂ ਇੰਨੀ ਛੋਟੀ ਜਿਹੀ ਗੱਲ ਦੇ ਨਾਲ ਵੀ ਉਸ ਦੀ ਤਾਰੀਫ਼ ਕਰ ਸਕਦੇ ਹੋ। ਇਸ ਛੋਟੇ ਜਿਹੇ ਵਿਵਹਾਰ ਤੁਹਾਡੇ ਸਬੰਧਾਂ ’ਚ ਮਧੁਰਤਾ ਕਾਫ਼ੀ ਗੁਣਾ ਵਧ ਜਾਂਦੀ ਹੈ। ਡਾਕੂਮੈਂਟਰੀ ਫ਼ਿਲਮਾਂ ਦੇ ਨਿਰਮਾਣ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਪ੍ਰਸ਼ੰਸਾ ਸਿੱਧੇ ਤੌਰ ’ਤੇ ਆਤਮ ਗੌਰਵ ਨਾਲ ਜੁੜੀ ਹੁੰਦੀ ਹੈ। ਜਦੋਂ ਕੋਈ ਤੁਹਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਤੁਹਾਡਾ ਆਤਮ-ਵਿਸ਼ਵਾਸ ਵੱਧਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ੰਸਾ ’ਚ ਤੁਸੀਂ ਕਿਸੇ ਵਿਅਕਤੀ ਨੂੰ ਚੰਗੇ ਗੁਣਾਂ ਜਾਂ ਚੰਗੇ ਕੰਮ ਦੀ ਸ਼ਲਾਘਾ ਕਰਕੇ ਉਸ ਨੂੰ ਉਤਸ਼ਾਹਤ ਕਰਦੇ ਹੋ। ਇਹ ਪ੍ਰਕਿਰਿਆ ਸਮਾਜ ਦੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਸ਼ਲਾਘਾ ਨਾਲ ਸਮਾਜ ’ਚ ਚੰਗੇ ਕੰਮਾਂ ਲਈ ਲਗਾਤਾਰ ਉਤਸ਼ਾਹ ਮਿਲਦਾ ਹੈ। ਕਿਸੇ ਹੋਰ ਨੇ ਕਿਹਾ ਹੈ ਕਿ ਕੰਪਲੀਮੈਂਟ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਇਹ ਵੀ ਹਨ ਕਿ ਤੁਸੀਂ ਕਿਸੇ ਦੀ ਤਾਂ ਹੀ ਤਾਰੀਫ਼ ਕਰ ਸਕਦੇ ਹੋ ਜਦੋਂ ਤੁਹਾਡਾ ਨਜ਼ਰੀਆ ਸਕਾਰਤਮਕ ਹੋਵੇਗਾ। ਸਕਾਰਤਮਕ ਹੋਣ ਦੇ ਨਾਲ ਹੀ ਤੁਸੀਂ ਕਿਸੇ ਦੀ ਚੰਗੀ ਚੀਜ਼ ਨੂੰ ਦੇਖ ਪਾਉਂਦੇ ਹੋ। ਦੇਖਿਆ ਜਾਵੇ ਤਾਂ ਤੁਸੀਂ ਪ੍ਰਸ਼ੰਸਾ ਕਰਕੇ ਆਪਣੇ ਸਕਾਰਤਮਕ ਦ੍ਰਿਸ਼ਟੀਕੋਣ ਨੂੰ ਦੂਸਰੇ ਵਿਅਕਤੀ ਤੱਕ ਪਹੁੰਚਾ ਰਹੇ ਹੁੰਦੇ ਹੋ। ਦਿੱਲੀ ਰਾਜ ਯੂਨੀਵਰਸਿਟੀ ਈ.ਜੀ.ਈ. ਦੇ ਅਧਿਆਪਕ ਸੁਸ਼ੀਲ ਸ਼ੁਕਲਾ ਨੇ ਕਿਹਾ ਕਿ ਕਿਸੇ ਨੂੰ ਵਧਾਈ ਦੇਣਾ
ਇਕ ਚੰਗੀ ਆਦਤ ਹੈ, ਜਿਸ ਦਾ ਵਿਕਾਸ ਬਚਪਨ ਤੋਂ ਕੀਤਾ ਜਾਣਾ ਚਾਹੀਦਾ ਹੈ।​
 
Top