ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,

ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
ਪਰ ਪੰਜਾਬੀ ਪਈ ਉਡੀਕੇ ਖ਼ਤ ਜਵਾਬੀ ਨੂੰ।
ਖੇਤਾਂ ਮੂੰਹੀਂ ਹਾਸੇ ਆਂਦੇ ਪੁੱਤ ਪੰਜਾਬੀ ਨੇ,
ਮੰਡੀ ਮੰਡੀ ਬੋਹਲ ਲਗਾਂਦੇ ਪੁੱਤ ਪੰਜਾਬੀ ਨੇ।
ਸੱਚੀ ਗੱਲ ਨੂੰ ਸੱਚ ਹੀ ਜਾਣੀ ਤੂੰ ਸਰਕਾਰੇ ਨੀ,

:pr
ਅੱਜ ਪੰਜਾਬੀ ਪਈ ਉਡੀਕੇ ਟੌਹਰ ਨਵਾਬੀ ਨੂੰ।
ਮਾਂ ਸਾਡੀ ਦਾ ਨਾਮ ਭੁਲਾਵੇਂ ਕਿਉਂ ਸਰਕਾਰੇ ਨੀ?
ਝੰਡਾ ਗੱਡ ਕੇ ਸਾਹ ਲਵਾਂਗੇ ਸੁਣ ਦਰਬਾਰੇ ਨੀ।
ਤੇਲਗੂ ਨੂੰ ਪੰਜਾਬੀ ਥਾਂ ਬਿਠਾ ਕੀ ਖੱਟਿਆ ਈ
ਤੂੰ ਵੀ ਦੇ ਹੁੰਗਾਰਾ ਹੁਣ ਪੰਜਾਬੀ ਲਾ ਜਵਾਬੀ ਨੂੰ


ਧਰਤ ਤੇਰੀ ਤੇ ਝੂਮਣ ਜਿਹੜੇ ਰੁੱਖ ਪੰਜਾਬੀ ਨੇ,
ਧਰਤ ਤੇਰੀ ਦੇ ਤਾਂ ਹੀ ਅੜੀਏ ਹੋਂਠ ਗੁਲਾਬੀ ਨੇ।
ਹੁਸਨ ਗਵਾ ਨਾ ਬੈਠੀਂ ਕਿਧਰੇ ਆਪਣੀ ਧਰਤੀ ਦਾ,
ਸਜਾ ਦੇ ਅਸਲੀ ਥਾਂ ਟਿਕਾਣੇ ਫੁੱਲ ਸ਼ਬਾਬੀ ਨੂੰ।
ਤਾਊ ਚਾਚੂ ਪੱਗਾਂ ਬੰਨ੍ਹਦੇ ਸਭ ਪੰਜਾਬੋਂ ਨੇ,


:wacko:wo


ਰੇਡੀਓ ਟੀ.ਵੀ. 'ਤੇ ਜੋ ਵੱਜਣ ਸੁਰਾਂ ਰਬਾਬੋਂ ਨੇ।
ਵੇਲਾ ਖੁੰਝਿਆ ਨਹੀਂ, ਮੋੜ ਦੇ ਤੂੰ ਸਰਦਾਰੀ ਨੂੰ,
'ਲੱਖ' ਸਮਝਾਇਆ ਤੈਨੂੰ ਰੋਵੇਂਗੀ ਨਵਾਬੀ ਨੂੰ।
ਦੇਦੇ ਦੇਦੇ ਦੇਦੇ ਅਸਲੀ ਥਾਂ ਪੰਜਾਬੀ ਨੂੰ,
ਨਸ਼ਾ ਚੜ੍ਹਾ ਦੇ ਨੀ ਸਰਕਾਰੇ ਏਸ ਪੰਜਾਬੀ ਨੂੰ।
 
Top