ਚੁੰਨੀ ਸੂਟ ਲਹਿੰਗਾ

ਚੁੰਨੀ ਸੂਟ ਲਹਿੰਗਾ ਹਾਏ ਸਾੜੀ ਵਿਚਾਰੀ
ਬੈਠੇ ਸਨ ਇਕੱਠੇ ਗੱਲਾਂ ਕਰਦੇ ਵਾਰੋ ਵਾਰੀ
ਕਹੇ ਸਾੜੀ ਲਹਿੰਗੇ ਨੂੰ ਵੇਖ ਜਰਾਂ ਤੂੰ ਮੈਨੂੰ
ਇਕ ਪੁਰਾਨੀ ਸ਼ਗਨਾਂ ਦੀ ਗੱਲ ਸੁਨਾਵਾਂ ਤੈਨੂੰ
ਚੁੰਨੀ ਸੂਟ ਤੇ ਸਾੜੀ ਹੁਣ ਕਹਿੰਦੇ ਨੇ ਲਹਿੰਗਾ
ਕੀ ਤੁਸੀ ਬਦਲ ਗਏ ਜਾ ਸਾਡਾ ਰੇਟ ਏ ਮਹਿੰਗਾ
ਜਾਂ ਤੁਸੀ ਪ੍ਹੜ ਗਏ ਜਾਂ ਸਾਨੂੰ ਤੁਸੀ ਗਣੇ ਗ੍ਰਾਂਈ
ਜਾਂ ਅੱਧ ਨੰਗੇ ਲੀਰਾ ਸਾਨੂੰ ਹੁਣ ਵੇਖ ਸ਼ਰਮਾਈ
ਕੀ ਤੈਨੂੰ ਲਗਦਾ ਅਸੀ ਬੈਠੇ ਕਿਤੇ ਸੁੱਖੀ ਹਾਂ
ਪ੍ਹੜ ਕੇ ਵੇਖ ਤੂੰ ਸਾਨੂੰ ਅਸੀ ਕਿੰਨੇ ਦੁੱਖੀ ਹਾਂ
ਅੱਜ ਗੁੱਤ ਪਰਾਂਦਾ ਤੈਨੂੰ ਕਿਤੇ ਲੱਭਦੇ ਨਾਂ
ਚੁੰਨੀ ਸੂਟ ਪਰਾਂਦਾ ਬਿੰਨਾ ਅਸੀ ਫੱਭਦੇ ਨਾਂ
ਕਿਧਰ ਗਏ ਉਹ ਪਿਆਰੇ ਸਾਡੇ ਇਜ਼ਤੀ ਸੱਜਣ
ਜਿਹੜੇ ਹਰ ਥਾਂ ਮੇਰੇ ਨਾਲ ਸੋਹਣੇ ਜਿਹੇ ਫੱਬਣ
ਕੁੜੀਏ ਸੁਣ ਤੂੰ ਆਟਾ ਗੁੰਨੇ ਜਾਂ ਝਾੜੂ ਫੇਰੇ
ਸਿਰ ਢੱਕ ਚੁੰਨੀ ਦੇ ਨਾਲ ਘਰ ਬਰਕਤ ਤੇਰੇ
ਵੱਡਿਆਂ ਦਾ ਕਰ ਆਦਰ ਰੱਖ ਚੁੰਨੀ ਸਿਰ ਤੇ
ਨੀਵੀਆਂ ਪਾ ਸ਼ਰਮਾਂ ਹੋਵਣ ਘੱਟ ਬੋਲੀ ਥਿਰਕੇ
ਥਾਲ ਪਰੋਸ ਪਿਆਰ ਨਾਲ ਖਾਓ ਤੁਸੀ ਖਾਣਾ
ਛੋਟੇ ਨੀਵੇ ਪਿਆਰ ਬਣੇ ਵੱਡਿਆਂ ਦਾ ਮਾਣਾ
ਵਾਧਾ ਹੋਵੇ ਬਰਕਤ ਹਰ ਸ਼ੈਅ ਵਿਚ ਪੈਂਦੀ
ਨਾਨੀ ਦਾਦੀ ਬਿਠਾ ਗੱਲਾਂ ਮੈਨੂੰ ਸੀ ਕਹਿੰਦੀ
ਲੰਮੇ ਵਾਲ ਤੇ ਲਾਲ ਪਰਾਂਦਾ ਹਿੱਕ ਤੇ ਨੱਚੇ
ਕੱਟੇ ਵਾਲ ਬਦਸ਼ਗਨੀ ਦੇ ਤੇ ਪਾਗਲ ਵੀ ਦੱਸੇ
ਸੋਹਣੀ ਸਾੜੀ ਸੂਟ ਪੰਜਾਬੀ ਕਹਿੰਦਾ ਲਹਿੰਗਾ
ਹੁੰਦੀ ਇਜ਼ਤ ਰੱਜ ਮੇਰੀ ਸਭਨਾ ਵਿਚ ਬਹਿੰਦਾ
ਸੂਟ ਕਹੇ ਇਜ਼ਤ ਏ ਮੇਰੀ ਤੂੰ ਤਾ ਐਵੇ ਘੂੰਮਣ ਘੇਰੀ
ਨਾਲ ਹਵਾ ਦੇ ਉੱਡ ਜਾਂਵੇ ਗੱਲ ਫੱਬੀ ਨਾ ਮੈਨੂੰ ਤੇਰੀ
ਸਾੜੀ ਆਖੇ ਮੈਂ ਮੀਟਰ ਸਤ ਦੀ ਮੇਰਾ ਮਾਣ ਬਹੁਤੇਰਾ
ਸਿਰ ਵੀ ਢੱਕਾ ਪੈਰਾਂ ਤੋ ਲੈ ਇਹ ਤਾਂ ਟੱਬਰ ਮੇਰਾ
ਚੁੰਨੀ ਕਹੇ ਸੂਟ ਪੰਜਾਬੀ ਸਿਰ ਢੱਕ ਇਜ਼ਤ ਪਾਂਵਾਂ
ਸਾਨੀ ਨਹੀ ਕੋਈ ਮੇਰਾ ਹੋਇਆ ਸੱਚੀ ਗੱਲ ਸੁਨਾਂਵਾਂ
ਭਰੀ ਫਿਸੀ ਮਿਡੀ ਬੈਠੀ ਬੋਲੀ ਮੈਨੂੰ ਲੀਰਾਂ ਆਖੇ
ਚੁੱਪ ਕਰ ਗ੍ਰਾਂਈ ਵੱਡੀਏ ਨੀ ਅਨਪ੍ਹੜ ਤੇਰੇ ਮਾਪੇ
ਮੈਂ ਪ੍ਹੜੀ ਵਿਚ ਪ੍ਰਦੇਸਾ ਗੋਰਿਆ ਦੀ ਮੱਤ ਭੁਲਾਈ
ਸਾੜੀ ਨੂੰ ਰੱਖ ਪਾਸੇ ਲਹਿੰਗੇ ਤੈਨੂੰ ਸਮਝਾਣ ਮੈਂ ਆਈ
ਹੁਣ ਪੈਂਟ ਦੀ ਵਾਰੀ ਆਈ ਆਕੜ ਆਕੜ ਬੋਲੇ
ਇਧਰ ਉਧਰ ਵੇਖ ਕੇ ਫਿਰ ਨਾਪ ਨਾਪ ਕੇ ਤੋਲੇ
ਸੂਟ ਪੰਜਾਬੀ ਉਠਿਆ ਬੁੱਡਾ ਆਕੜ ਉਹਦੀ ਤੋੜੀ
ਮਾਰ ਡੰਗੋਰੀ ਆਖੇ ਘਰ ਦੀ ਤੁਹੀਂਓ ਚਾਰ ਦੀਵਾਰੀ ਤੋੜੀ
ਨਿਕਲੀ ਪਿੰਡੋ ਜਦੌਂ ਪੜ੍ਹਣ ਲਈ ਗੱਲੇ ਸੂਟ ਸੀ ਤੇਰੇ
ਪੈਰੀ ਪੈ ਮਨਾਇਆ ਢੋਂਗਣੇ ਕਰਮ ਜਲੇ ਉਦੋ ਮੇਰੇ
ਦੋ ਅੱਖਰ ਤੂੰ ਕੀ ਪ੍ਹੜ ਗਈ ਤੂੰ ਮੈਨੂੰ ਕਹੇ ਗ੍ਰਾਂਈ
ਸਿਰੋ ਨੰਗੀ ਹੋ ਗਈ ਤੂੰ ਜ਼ਰਾ ਤੈਨੂੰ ਸ਼ਰਮ ਨਾ ਆਈ
ਸਾੜੀ ਜ਼ੀਨ ਲਹਿੰਗਾ ਆਖਦੇ ਤੁਸੀ ਜਰਾ ਨਾ ਭੁਲਿਓ
ਸੂਟ ਪਰਾਂਦਾ ਛੱਡਕੇ ਅਪਣਾ ਲੀਰਾਂ ਤੇ ਨਾ ਡੁਲਿਓ
ਪਰਮਿੰਦਰ ਕਹੇ ਬੋਲੀ ਪੰਜਾਬੀ ਜਿੰਦ ਜ਼ਾਨ ਏ ਸਾਡੀ
ਨਾਲ ਪਰਾਂਦੇ ਸੂਟ ਪੰਜਾਬੀ ਲੱਗਦੀ ਸ਼ਾਨ ਤੁਹਾਡੀ
 
Top