ਪਰ ਤੇਰੇ ਆਸਰੇ ਜਿੰਦਗੀ ਕਟ ਰਹੀ ਹੈ,


ਪਰ ਤੇਰੇ ਆਸਰੇ ਜਿੰਦਗੀ ਕਟ ਰਹੀ ਹੈ,ਇਹ ਦੁਨੀਆ ਮੇਰੇ ਤੋਂ ਪਿੱਛੇ ਹਟ ਰਹੀ ਹੈ,
ਪਰ ਤੇਰੇ ਆਸਰੇ ਜਿੰਦਗੀ ਕਟ ਰਹੀ ਹੈ,
ਨਸੀਬ ਚ ਹੋਏ ਨਾ ਦੋ ਪਲ ਖ਼ੁਸ਼ੀ ਦੇ,
ਮੇਰੀ ਜਾਨ ਮੇਰੇ ਤੋਂ ਮੂੰਹ ਵੱਟ ਰਹੀ ਹੈ,
ਮੈਂ ਜਿਸ ਰਾਹ ਵੀ ਮੰਜਿਲ ਤੇ ਪੁੱਜਣਾ ਹੈ ਚਾਹਿਆ,

ਮੇਰੇ ਰਾਹ ਚ ਹਰ ਦਮ ਰੁਕਾਵਟ ਰਹੀ ਹੈ,
ਤੇਰੇ ਗ਼ਮਾਂ ਚ ਰਾਤੀਂ ਤਡ਼ਪਦਾ ਰਿਹਾ ਦਿਲ,
ਮੇਰੇ ਦਿਲ ਨੂੰ ਦਿਨ ਭਰ ਥਕਾਵਟ ਰਹੀ ਹੈ,
ਬੁਰਾ ਕਹਿ ਕੇ ਮੈਨੂੰ, ਘਰੋਂ ਕੱਢ ਕੇ ਮੈਨੂੰ,
ਇਹ ਦੁਨੀਆ ਭਲਾ ਦੱਸੋ ਕੀ ਖੱਟ ਰਹੀ ਹੈ,
 
Top