ਪੰਜਾਬ ਟੇਬਿਲ ਟੈਨਿਸ ਚੈਪੀਅਨਸ਼ਿਪ-ਯਾਸ਼ੀ ਸ਼ਰਮਾ ਨੇ 4 &#2

[JUGRAJ SINGH]

Prime VIP
Staff member
ਜਲੰਧਰ. ਸਾਬੀ
18 ਦਸੰਬਰ ૿ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਕਰਵਾਈ ਜਾ ਰਹੀ ਪੰਜਾਬ ਟੇਬਿਲ ਟੈਨਿਸ ਚੈਪੀਅਨਸ਼ਿਪ ਦੇ ਵਿੱਚੋਂ ਰੋਪੜ ਦੀ ਯਾਸ਼ੀ ਸ਼ਰਮਾਂ ਨੇ 4 ਖਿਤਾਬ ਜਿੱਤੇ। ਯਾਸ਼ੀ ਨੇ ਸਬ ਜੂਨੀਅਰ ਲੜਕੀਆਂ ਦੇ ਸਿੰਗਲਜ਼, ਜੂਨੀਅਰ ਲੜਕੀਆਂ ਦੇ ਸਿੰਗਲ ਸਮੇਤ 4 ਖਿਤਾਬ ਜਿੱਤੇ। ਸਿੰਗਲਜ਼ ਮੁਕਾਬਲਿਆਂ 'ਚ ਯਾਸ਼ੀ ਨੇ ਜਲੰਧਰ ਦੀ ਨੇਹਾ ਨੂੰ ਹਰਾਇਆ। ਇੱਕ ਹੋਰ ਮੁਕਾਬਲੇ ਦੇ ਵਿੱਚੋਂ ਵਿਕਰਮ ਅਦਿੱਤਿਆ ਨੇ ਹੀਤੇਸ਼ ਡੋਗਰਾ ਨੂੰ 4-1 ਨਾਲ ਹਰਾ ਕੇ ਸਿੰਗਲ ਮਰਦਾਂ ਦੇ ਵਰਗ ਵਿੱਚੋਂ ਚੈਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਯੂਥ ਲੜਕੇ ਵਰਗ ਦੇ ਸਿੰਗਲ ਮੁਕਾਬਲੇ ਵਿੱਚੋਂ ਰੂਪਮ ਜਲੰਧਰ ਨੇ ਰੋਹਨ ਸਾਹਨੀ ਨੂੰ 4-2 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜੂਨੀਅਰ ਲੜਕੇ ਵਰਗ ਦੇ ਵਿੱਚੋਂ ਰੂਪਮ ਜਲੰਧਰ ਨੇ ਰੋਹਨ ਨੂੰ 3-1 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ
 
Top