ਬਹਿਸੋ ਗੇ ਨਾਲ ਮੇਰੇ ਨਿਤ ਨਵਾ ਸਵਾਲ ਉੱਠੇਗਾ,

ਮੈਂ ਜੇ ਚੁੱਪ ਹਾਂ, ਸ਼ਾਤ ਹਾਂ, ਤਾਂ ਚੁੱਪ ਰਹਿਣ ਦਿਉ,

ਬੰਨ ਨਾ ਲਾਉ ਜ਼ਜਬਾਤਾਂ ਨੂੰ, ਖੁਲੇ ਬਹਿਣ ਦਿਉ,

ਸਬਰ ਦਾ ਬੰਨ ਟੁੱਟਿਆ ਜੇ, ਫੇਰ ਬਬਾਲ ਉੱਠੇਗਾ,

ਬਹਿਸੋ ਗੇ ਨਾਲ ਮੇਰੇ ਨਿਤ ਨਵਾ ਸਵਾਲ ਉੱਠੇਗਾ,

ਰਿਸ਼ਤਿਆ ਵਿੱਚ ਨਾ ਕੋਈ ਸਿਆਸਤ ਕਰਦਾ ਮੈਂ,

ਦਾਨੀ ਵੀ ਨਹੀ ਹਾਂ, ਨਾ ਦਾਨ ਵਿਰਾਸਤ ਕਰਦਾ ਮੈਂ,

ਆਪਣੀ “ਕਲਮ” ਨਾਲ ਹੀ ਕਰ ਕਮਾਲ ਉੱਠੇਗਾ,

ਬਹਿਸੋ ਗੇ ਨਾਲ ਮੇਰੇ ਨਿਤ ਨਵਾ ਸਵਾਲ ਉੱਠੇਗਾ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top