ਮੇਰੇ ਬਾਰੇ


“ਕਲਮ” ਹੀ ਹੈ ਪਹਿਚਾਣ ਮੇਰੀ,
“ਕਲਮ” ਹੀ ਹੈ ਮੇਰਾ ਹਥਿਆਰ,
ਜਿਥੇ ਤੁਹਾਡੀ ਸੋਚ ਖਤਮ ਹੁੰਦੀ,
ਅੱਗੋਂ ਸ਼ੁਰੂ ਹੁੰਦੇ ਨੇ ਮੇਰੇ ਵਿਚਾਰ,

ਬੱਚਿਆਂ ਵਿੱਚ ਮੈਂ ਬੱਚਾ ਬਣਜਾ,
ਵੱਡਿਆ ਦਾ ਕਰਦਾ ਸਤਿਕਾਰ,
ਜਿਹੜੀ ਗੱਲ ਨਾ ਫਬਦੀ ਮੈਨੂੰ,
ਉਸੇ ਵੇਲੇ ਉਸੇ ਮੂੰਹ ਤੇ ਦਿੰਦਾ ਮਾਰ,

ਗੱਲਾਂ ਤੁਹਾਡੀਆਂ ਲਾਣੇਦਾਰ ਵਾਲੀਆ,
ਪਰ ਤੁਹਾਡੇ ਦੋਗ਼ਲੇ ਨੇ ਕਿਰਦਾਰ,
ਭੈਣ ਭਾਈ ਦਾ ਰਿਸ਼ਤਾ ਬਦਨਾਮ ਕਰਤਾ,
ਥੋੜਾ ਤੂੰ ਓਏ ਅਕਲ ਨੂੰ ਹੱਥ ਮਾਰ,

ਤੁਹਾਡੀ ਵੱਡਾ ਸਮਝ ਕਦਰ ਕਰੀ,
ਪਰ ਤੁਸੀਂ ਬੰਦੇ ਬੜੇ ਬਦਕਾਰ,
Block ਕਰਨਾ ਤਾਂ ਗੱਲ ਸੌਖੀ,
ਸੱਚ ਦਾ ਤੂੰ ਵੀ ਬਣ ਕਦੇ ਅਧਾਰ,

ਜ਼ਿਹਨ ਵਿਚ ਮੇਰੇ ਗੱਲਾਂ ਵਾਧੂ,
ਸ਼ੁਰੂ ਹੋਇਆ ਪੈਜੂ ਖੇਹ ਖੁਆਰ,
ਚੁੱਪ ਹਾਂ ਤਾਂ ਚੁੱਪ ਰਹਿਣ ਦਿਓ ਮੈਨੂੰ,
ਮੈਂ ਬੰਦਾ ਬੜਾ ਹੀ ਹਾਂ ਖ਼ੁਦਦਾਰ,

“ਮੂਸੇ ਆਲਾ” ਹੈ ideal ਮੇਰਾ,
ਜੇਹੜਾ ਸੱਚ ਦਾ ਪਹਿਰੇਦਾਰ,
ਮੈਂ ਜਿਵੇ ਦਾ ਵੀ ਹਾਂ ਚੰਗਾ ਹਾਂ,
ਮੈਨੂੰ ਮਾੜਾ ਕਹਿਣ ਦਾ ਤੁਹਾਨੂੰ ਨੀ ਅਧਿਕਾਰ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top