ਮੈਂ ਕੁਝ ਨਵਾ ਵੇਖ ਕੇ ਲਿਖਦਾ ਜਰੂਰ ਹਾਂ

RaviSandhu

SandhuBoyz.c0m
icon1.png
ਮੈਂ ਕੁਝ ਨਵਾ ਵੇਖ ਕੇ ਲਿਖਦਾ ਜਰੂਰ ਹਾਂ


ਮੈਂ ਕੁਝ ਨਵਾ ਵੇਖ ਕੇ ਲਿਖਦਾ ਜਰੂਰ ਹਾਂ,
ਤੈਨੂੰ ਵੇਖਿਆ, ਵੇਖ ਕੇ ਕਲਮ ਚੁੱਕੀ, ਪਰ ਲਿਖਿਆ ਨਾ ਗਿਆ.
ਤੈਨੂੰ ਵੇਖ ਕੇ ਮਨ ਵਿੱਚ ਖਿਆਲ ਆਵੇ,
ਕਿ ਅਹਿਸਾਸ ਦੇ ਕਾਗਜ ਤੇ ਲਿਖਾਗਾਂ ਜਰੂਰ,
ਲਿਖਦਾ ਹਾ ਤਾ ਤੇਰੀ ਤਸਵੀਰ ਬਣਦੀ ਹੈ,
ਪਰ ਤੈਨੂੰ ਲਿਖਣ ਦੀ ਤਮੰਨਾਂ ਦਿਲ 'ਚ ਹੈ ਹਜੂਰ.
ਕੋਸ਼ਿਸ਼ ਬੜੀ ਕੀਤੀ, ਐਪਰ ਲਿਖਿਆਂ ਨਾ ਗਿਆ.
ਮੈਂ ਕੁਝ ਨਵਾ ਵੇਖ ਕੇ.......
ਘੁੰਮਣ ਘੇਰੀ ਵਿੱਚ ਫਸੀ ਕਿਸ਼ਤੀ ਵਾਂਗ,
ਹੁਸਨ ਨੂੰ ਲਿਖਦੀ ਕਲਮ ਉਥੇ ਹੀ ਘੁੰਮੀ ਜਾਦੀ,
ਬੜੀ ਕੋਸ਼ਿਸ ਕੀਤੀ ਕਿ ਕੁੱਝ ਅੱਗੇ ਲਿਖਾ,
ਪਰ ਕਲਮ ਵਾਰ ਵਾਰ ਹੁਸਨ ਨੂੰ ਹੀ ਚੁੰਮੀ ਜਾਦੀ.
ਪਈਆਂ ਬੇੜੀਆਂ ਕਲਮ ਦੇ ਪੈਰੀ, ਪਰ ਲਿਖਿਆ ਨਾ ਗਿਆਂ........
ਮੈਂ ਕੁਝ ਨਵਾ ਵੇਖ ਕੇ.......
ਲੱਭਦਾ ਸੀ ਬਹਾਨਾ ਮੈਂ ਤੇਰੇ ਕੋਲ ਆਉਣ ਦਾ,
ਕਲਮ ਆਪਣੀ ਨਾਲ ਜਾਣ ਪਹਿਚਾਣ ਕਰਾਉਣ ਦਾ.
ਤਾ ਜੋ ਮੇਰੀ ਮੰਨੇ, ਮੇਰੇ ਮਨ ਦੀ ਲਿਖੇ,
ਸਾਡੀ ਕਿਸਮਤ ਬਦਲੇ, ਲੇਖ ਵੀ ਹੋਣ ਸਿਧੇ.
ਇਹ ਸਭ ਨਾ ਹੋਇਆ, ਤੇ ਲਿਖਿਆ ਨਾ ਗਿਆ........
ਮੈਂ ਕੁਝ ਨਵਾ ਵੇਖ ਕੇ.......
ਸੁਣ ਮੇਰੀਏ ਅਵਾਜੇ, ਜੇ ਸੱਜਣ ਤੱਕ ਜਾਵੇ,
ਮੇਰੇ ਵੱਲੋ ਉਸ ਤੋ ਖਿਮਾਂ ਮੰਗ ਆਵੇ.
ਦੱਸੀ ਉਸਨੂੰ "ਬਲਕਾਰ" ਨੂੰ ਅਜੇ ਅਹਿਸਾਸ ਫਰਜ ਦਾ ਹੈ.
ਲਿਖਦਾ ਜਰੂਰ, ਮੈਨੂੰ ਤਾ ਕੋਈ ਆਪਣਾ ਹੀ ਵਰਜਦਾ ਹੈ.
ਦੱਸੀ, ਸਾਥ ਕਲਮ ਨੇ ਛੱਡ ਦਿਤਾ ਤਾ ਲਿਖਿਆ ਨਾ ਗਿਆ......
ਮੈਂ ਕੁਝ ਨਵਾ ਵੇਖ ਕੇ ਲਿਖਦਾ ਜਰੂਰ ਹਾਂ,
ਤੈਨੂੰ ਵੇਖਿਆ, ਵੇਖ ਕੇ ਕਲਮ ਚੁੱਕੀ, ਪਰ ਲਿਖਿਆ ਨਾ ਗਿਆ......
 
Top