ਮੇਰੇ ਕਈ ਦੋਸਤ ਪਤਾ ਨਹੀ ਕਿਥੇ ਕਿਥੇ ਹੋਣ ਗੇ

gurpreetpunjabishayar

dil apna punabi
ਮੇਰੇ ਕਈ ਦੋਸਤ ਪਤਾ ਨਹੀ ਕਿਥੇ ਕਿਥੇ ਹੋਣ ਗੇ
ਉਡੀਕਦੇ ਹੋਣਗੇ ਮੇਰੇ ਵੱਲੋ
ਨਵੇ ਸਾਲ ਦਾ ਗਰੀਟਿੰਗ ਕਾਰਡ !
ਪਰ ਕਿਵੇ ਕਹਾਂ ਉਹਨਾਂ ਦੋਸਤਾਂ ਨੂੰ,
ਕਿ ਨਵਾ ਸਾਲ ਮੁਬਾਰਕ ਹੋਵੇ !
ਅਜੇ ਤਾਂ ਮੈਂ ਖੁਦ ਪਰਦੇਸਾ ਵਿਚ ਗੁਵਾਚ ਗਿਆ ਹਾਂ,
ਅਜੇ ਤਾਂ ਮੇਰੇ ਨੈਣਾਂ ਵਿੱਚੋਂ,
ਸੁੱਕੇ ਨਹੀ ਹੰਝੂ ਵਿਛੋੜੇ ਦੇ !
ਅਜੇ ਤਾਂ ਮੈਨੂੰ ਗ਼ਮ ਖਾ ਰਿਹਾ ਹੈ,
ਕਿਸੇ ਮਾਸੂਮ ਜਿਹੇ ਟੁੱਟੇ ਫੁੱਲ ਦਾ !
ਅਜੇ ਤਾਂ ਡਰ ਲੱਗ ਰਿਹਾ ਹੈ ,
ਕਿ ਸਮੇਂ ਦੀ ਗਰਦਿਸ਼ ਵਿੱਚ,
ਕਿਤੇ ਮੇਰੀ ਪਹਿਚਾਣ ਹੀ ਨਾ ਗੁਮ ਹੋ ਜਾਵੇ !
ਮੈ ਤਾ ਯਾਦਾ ਦੇ ਸਹਾਰੇ ਹੀ ਜੀ ਰਹਾ ਹੈ
ਕਿੰਨੀਆਂ ਹੀ ਲੋਹੜੀਆਂ ਦੀਵਾਲੀਆਂ, ਵਿਸਾਖੀਆਂ,
ਮੈਥੋਂ ਪਾਸਾ ਵੱਟ ਕੇ ਲੰਘ ਗਈਆਂ
,,ਗੁਰਪ੍ਰੀਤ,, ਹਰ ਪਲ ਯਾਰਾ ਨੂੰ ਯਾਦ ਕਰ ਕੇ ਹੰਝੁ ਬਹਾ ਰਿਹਾ ਹੈ
 
Top