ਮੇਰੀ ਕਵਿਤਾ

ਪਤਾ ਨਹੀ ਹੈ ਕਿਧਰੋਂ ਆਈ, ਏ ਕੁਦਰਤ ਦੀ ਜਾਈ,
ਦਿਲ ਚ ਦਸਤਕ ਦੇ ਜਾਦੀ, ਅਮ੍ਰਿਤ ਰਸ ਬਰਸਾਈ,

ਜਜ਼ਬਾਤਾਂ ਦੀ ਬਹਿੰਦੀ ਨਦੀ, ਬਣ ਕੇ ਏ ਜਲ ਧਾਰਾ,
ਖੁਸ਼ੀਆਂ ਖੇੜੇ ਵੰਡਦੀ ਤੇ ਰੋਸ਼ਨ ਕਰਦੀ ਜਹਾਨ ਸਾਰਾ,

ਹਰ ਇਨਸਾਨ ਨਾਲ ਜੁੜੀ ਹੋਈ, ਇਸਦੀ ਹਰ ਸੱਤਰ,
ਅਗਿਆਨਤਾ ਨੂੰ ਮਾਤ ਦਿੰਦਾ, ਇਹਦਾ ਹੀ ਹਰ ਅੱਖਰ,

ਅਜਕਲ ਨੇਤਾਵਾਂ ਦੇ ਦਬੀ ਬੈਠੀ, ਭਾਈ ਕਿੰਨੇ ਹੀ ਰਾਜ,
“ਕਵੀ ਦਰਬਾਰ” ਦੀ ਸ਼ਾਨ ਏਹ, ਬਣੀ ਬੁਲੰਦ ਅਵਾਜ਼,

ਵਾਰ, ਛੰਦ, ਚੌਪਾਈ ਨੂੰ ਗੀਤਾਂ ਦੇ ਬਣਾਉਂਦੀ ਏਹ ਮੋਤੀ,
ਜੀਵਨ ਦਾ ਕਰਦੀ ਸੰਚਾਰ ਏ ਜਗਾ ਕੇ ਜੀਵਨ ਜਯੋਤੀ,

ਪਿੰਡ ਦੀਆਂ ਪੁਰਾਣੀਆਂ ਯਾਦਾਂ, ਬੈਠੀ ਆਪ ਵਿਚ ਸਮੋ,
ਕਿੰਨੇ ਇਤਿਹਾਸ ਰਹੇ ਨੇ, ਅਜ ਉਹਦੀ ਬੁੱਕਲ ਵਿਚ ਸੋ,

“ਮਾਂ ਸਾਹਿਬ ਕੌਰ” ਦੀ ਜਾਈ, ਜਾ ਜੰਮੀ ਏ “ਦੇਵੀ ਸੀਤਾ”,
ਹਰ ਇਸਤਰੀ ਦਾ ਸਤਿਕਾਰ ਕਰਦੀ ਮੇਰੀ ਏਹ ਕਵਿਤਾ,ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top