ਹਰ ਮੋੜ ਤੇ ਧੋਖਾ ਕਰਦੀ ਤਕਦੀਰ ਮੇਰੀ...!!

JUGGY D

BACK TO BASIC
ਹਰ ਨਜ਼ਰ ਮੇਰੇ ਨਾਲ ਖਫਾ ਲਗਦੀ ਏ,
ਹਰ ਗੱਲ ਮੇਰੀ ਦੁਨਿਆ ਨੂੰ ਖਤਾ ਲਗਦੀ ਏ,

ਛੇੜ ਨਾ ਮੇਰੇ ਜਖਮਾਂ ਨੂੰ,
ਦਰਦ ਹੁੰਦਾ ਏ, ਜਦ, ਦਵਾ ਲਗਦੀ ਏ,

ਸੱਜਣ ਵੀ ਖੁਸ਼ ਨੇ ਮੇਰੀ ਬਰਬਾਦੀ ਤੋਂ,
ਬਦਲੀ ਬਦਲੀ ਜਮਾਨੇ ਦੀ ਹਵਾ ਲਗਦੀ ਏ,

ਹਰ ਮੋੜ ਤੇ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,

ਪਤਾ ਨਹੀ ਕਿਹੜਾ ਰੋਗ ਲਗ ਗਿਆ ਜਿੰਦ ਨੂੰ,
ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ.....|
 
Top