ਬੇਬੇ ਦੀ ਮਰਜੀ

Dhillon

Dhillon Sa'aB™
Staff member
ਇੱਕ ਵਾਰ ਇੱਕ ਬੀਬੀ ਨੇ ਇੱਕ ਪੈਸੇ ਵਾਲੇ ਪੰਡਤ ਨਾਲ ਵਿਆਹ ਕਰਾ ਲਿਆ

ਚੜਦੇ ਸਾਲ ਪੰਡਤ ਜੀ ਦੇ ਘਰ ਮੁੰਡਾ ਜੰਮ ਪਿਆ

ਅਚਾਨਕ ਪੰਡਤ ਜੀ ਦੇ ਗ੍ਰਹਿ ਪੁੱਠੇ ਪੈ ਗਏ .. ਕੰਮ ਡਾੳੂਨ ਹੋ ਗਿਆ !

ਬੀਬੀ ਨੇ ਵੇਲਾ ਸੰਭਾਲਦਿਅਾਂ ਪੰਡਤ ਜੀ ਨੂੰ ਤਲਾਕ ਦਿੱਤਾ ਤੇ ਇਕ ਸਰਦੇ ਪੁੱਜਦੇ ਦਰਜੀ ਤੇ ਚਾਦਰ ਪਾ ਲਈ !

ਸਾਲ ਕੁ ਬਾਅਦ ਬੀਬੀ ਨੇ ਦਰਜੀ ਵੀ ਨੰਗ ਕਰ ਸੁੱਟਿਆ ਤੇ ਇੱਕ ਖਾਂਦਾ ਪੀਂਦਾ 'ਮਰਾਸੀ' ਲਭ ਲਿਆ !

ਲਓ ਜੀ ਏਨੇ ਨੂੰ ਬੀਬੀ ਦਾ ਮੁੰਡਾ ਸਕੂਲ ਦਾਖਲੇ ਵਾਸਤੇ ਤਿਆਰ ਹੋ ਗਿਆ !
ਮਰਾਸੀ ਮੁੰਡੇ ਨੂੰ ਸਕੂਲ ਦਾਖਲ ਕਰਾਓਣ ਲੈ ਗਿਆ !

ਅਗਿਓ ਮਾਸਟਰ ਪੁੱਛਦਾ ਭਾਈ 'ਗੋਤ' ਕਿਹੜਾ ਲਿਖਾ ਮੁੰਡੇ ਦਾ ?
ਮਰਾਸੀ ਸਿਰ ਖੁਰਕੀ ਜਾਵੇ ਫੇਰ ਕਹਿੰਦਾ :- ਜਜਮਾਨਾ ਤੂੰ ਸਿੱਧਾ ਮੁੰਡੇ ਨੂੰ ਹੀ ਪੁੱਛ ਲੈ ਗੋਤ ..!

ਮਾਸਟਰ ਨੇ ਮੁੰਡੇ ਨੂੰ ਪੁੱਛ ਲਿਆ
ਅਗੋਂ ਮੁੰਡੇ ਨੂੰ ਵੀ ਨਿੱਕੇ ਹੁੰਦਿਆਂ ਤੋਂ ਹੀ ਕਵੀਸ਼ਰੀ ਦਾ ਸ਼ੌਕ ਸੀ।
ਹੇਕ ਜਿਹੀ ਲਾ ਕੇ ਕਹਿੰਦਾ .......

ਜੰਮਣ ਵੇਲੇ ਪੰਡਤ ਸੀਗੇ
ਬਾਅਦ ਚ ਬਣਗੇ ਦਰਜੀ
ਅੱਜ-ਕੱਲ ਲੋਕ ਮਰਾਸੀ ਸੱਦਣ
ਗਾਂਹ ਬੇਬੇ ਦੀ ਮਰਜੀ।😂😂
 
Top