ਡਿੱਗਦਾ ਹੀ ਡਿੱਗਦਾ

ਡਿੱਗਦਾ ਹੀ ਡਿੱਗਦਾ
ਜਿਹਨੂੰ ਹੋਵੇ ਜਿਆਦਾ ਗਰੂਰ, ਓਹ ਡਿੱਗਦਾ ਹੀ ਡਿੱਗਦਾ,
ਜਿਸਦੇ ਸਿਰ ਚੜੇ ਫਤੂਰ, ਓਹ ਡਿੱਗਦਾ ਹੀ ਡਿੱਗਦਾ,

ਬਿਂਨ ਵੇਖੇੰਆ ਹੀ ਚੜ ਜਾਵੇ ਪੌੜੀ ਕਾਮਯਾਬੀ ਦੀ,
ਕਾਮਯਾਬੀ ਵਿੱਚ ਹੋਵੇ ਮਗਰੂਰ, ਓਹ ਡਿੱਗਦਾ ਹੀ ਡਿੱਗਦਾ,

ਕਿਸੇ ਦੀ ਗਰੀਬੀ ਅਤੇ ਹਾਲਾਤਾਂ ਦਾ ਫਾਇਦਾ ਚੱਕ,
ਪੈਸਾ ਵਸੂਲੇ ਕਰ ਮਜਬੂਰ, ਓਹ ਡਿੱਗਦਾ ਹੀ ਡਿੱਗਦਾ,

ਆਪਣੇ ਗਿਰੇਬਾਨ ਅੰਦਰ ਕਦੇ ਝਾਂਕ ਨਾ ਵੇਖੇ,
ਦੂਜਿਆਂ ਦਾ ਕੱਢੇ ਕਸੂਰ, ਓਹ ਡਿੱਗਦਾ ਹੀ ਡਿੱਗਦਾ,

ਝੰਡੇ ਝੂੱਲਦੇ ਓਹਦੇ ਜੌ ਚੱਲਨ ਓਹਦਾ ਹੱਥ ਫੜ,
ਹੱਥ ਛੱਡੇ ਜੌ ਹਜੂਰ, ਓਹ ਡਿੱਗਦਾ ਹੀ ਡਿੱਗਦਾ।
ਪਾਠਕ ਪ੍ਰਦੀਪ
ਹੁਸ਼ਿਆਰਪੁਰ
 
Top