ਗ਼ਰੀਬ

ਗਰੀਬ ਬੰਦੇ ਨੂੰ ਪੁਛ ਕੇ ਵੇਖ ਸੱਜਣਾ, ਕਿੰਝ ਰੋਟੀ ਥਿਆਉੰਦੀ ਏ,
ਸਾਰਾ ਦਿਨ ਕਰਕੇ ਮਿਹਨਤ, ਫੇਰ ਜਾਕੇ ਰੋਟੀ ਮੂੰਹ ਚ ਜਾਉੰਦੀ ਏ,
ਗਰੀਬ ਬੰਦੇ ਨੂੰ ਪੁਛ ਕੇ ਵੇਖ ਸੱਜਣਾ, ਕਿੰਝ ਰੋਟੀ ਥਿਆਉੰਦੀ ਏ,

ਫਿਕਰ ਸਭ ਤੋਂ ਵੱਧ ਰਹਿੰਦਾ ਓਸਨੂੰ ਆਪਣੇ ਢਿੱਡ ਅਤੇ ਪਰਿਵਾਰ ਦਾ,
ਝਿੱੜਕਾਂ ਜੋ ਪਈਆਂ ਸਾਰਾ ਦਿਨ, ਸੁੱਤੇ ਪਏ ਆਉੰਦਾ ਖਿਆਲ ਸ਼ਾਹੁਕਾਰ ਦਾ,
ਕੰਨਾਂ ਚ ਗੁਜਦੇ ਨੇ ਬੋਲ, ਥੱਕੇ ਹੋਏ ਨੂੰ ਨੀਂਦ ਵੀ ਨਾ ਆਉਂਦੀ ਏ,
ਗਰੀਬ ਬੰਦੇ ਨੂੰ ਪੁਛ ਕੇ ਵੇਖ ਸੱਜਣਾ, ਕਿੰਝ ਰੋਟੀ ਥਿਆਉੰਦੀ ਏ,

ਮਹੀਨੇ ਮਗਰੋਂ ਸਤਾਵੇ ਓਸਨੂੰ ਕਿਰਾਇਆ, ਜਿਸ ਵਿੱਚ ਰਹਿੰਦਾ ਓਹ ਵਈ,
ਬਗੈਰ ਪੱਖੇ ਤੋਂ ਲੰਘਾਵੇ ਗਰਮੀ, ਲੀੜੇ ਵਿਛਾ ਵਿਛਾ ਲੰਘਾਉਂਦਾ ਪੋਹ ਵਈ,
ਬਣਾਉਂਦਾ ਨਿੱਤ ਦੂਜਿਆਂ ਲਈ ਮਹਿਲ, ਖੁਦ ਦੀ ਨਾ ਛੱਤ ਬਣ ਪਾਉਂਦੀ ਏ,
ਗਰੀਬ ਬੰਦੇ ਨੂੰ ਪੁਛ ਕੇ ਵੇਖ ਸੱਜਣਾ, ਕਿੰਝ ਰੋਟੀ ਥਿਆਉੰਦੀ ਏ,
ਪਾਠਕ ਪ੍ਰਦੀਪ ਹੁਸ਼ਿਆਰਪੁਰ
 
Top