ਕਿੰਝ ਬੀਤਿਆ ਵਗੈਰਾ ਤੇਰੇ ਮੇਰਾ ਸਾਲ ਵੇਖ ਲੇ

ਆ ਕੇ ਸੱਜਣਾ ਕਦੇ ਮੇਰਾ ਹਾਲ ਵੇਖ ਲੇ
ਕਿੰਝ ਬੀਤਿਆ ਵਗੈਰ ਤੇਰੇ ਮੇਰਾ ਸਾਲ ਵੇਖ ਲੇ ।
ਤੇਰੇ ਮੇਰੇ ਵਿਚਕਾਰ ਘੜ ਦਿੱਤੀ ਗਲਤਫਹਿਮੀ ਦੀ ਦੀਵਾਰ
ਖੇਡੀ ਕਿਹੋ ਜਿਹੀ ਰਕੀਬ ਨੇ ਤੂੰ ਚਾਲ ਵੇਖ ਲੇ ।
ਕਿਥੇ ਛਿੜ ਦੀਆਂ ਨੇ ਹੁਣ ਦਿਲ ਦੀਆਂ ਤਾਰਾਂ
ਵਿਗੜੇ ਨੇ ਮੇਰੇ ਸੁਰ ਤਾਲ ਵੇਖ ਲੇ ।
ਮੇਰੀ ਰੂਹ ਉਤੇ ਹੋਰ ਕੋਣ ਕਰ ਸਕਦਾ ਏ ਦਾਵਾ
ਤੇਰੇ ਇਸ਼ਕ ਦੇ ਕਰਜੇ ਚ ਵਿੰਨਿਆ ਮੇਰਾ ਇਕ ਇਕ ਬਾਲ ਵੇਖ ਲੇ ।
ਮੰਨਿਆ ਤੂੰ ਜਾਣਦੀ ਏ ਤੂੰ ਅਲਜਬਰਾ ਬਥੇਰਾ
ਔਖਾ ਹਲ ਕਰਣਾ ਏ ਇਸ਼ਕੇ ਦਾ ਸਵਾਲ ਵੇਖ ਲੇ ।
ਜਿੰਦਗੀ ਦੇ ਸਫਰ ਚ ਭਾਵੇਂ ਹਮਸਫਰ ਨਾ ਬਣਾਈ
ਦੋ ਕਦਮ ਹੀ ਤੋਰ ਕੇ ਮੈਨੂੰ ਨਾਲ ਵੇਖ ਲੇ ।
ਸਾਨੂੰ ਹਾਸਿਆਂ ਦੀ ਬਹੁਤੀ ਲੋੜ ਨਹੀਂ ਪੈਂਦੀ
ਕੱਟੀ ਉਮਰ ਏ ਸਾਰੀਆਂ ਹੰਝੂਆਂ ਨਾਲ ਵੇਖ ਲੇ ।
ਲਾ ਲੇ ਉਡਾਰੀਆਂ ਉਚੀਆਂ ਆਸਮਾਂ ਦੇ ਵਿੱਚ
ਤੋੜ ਕੇ ਪਾਬੰਦੀਆਂ ਦਾ ਜਾਲ ਵੇਖ ਲੇ ।
ਤੇਰਾ hmmm lol ਮੈਨੂੰ ਸਮਝ ਨਹੀਂ ਆਉਂਦਾ
ਕਦੇ ਬੋਲ ਕੇ ਪੰਜਾਬੀ ਮੇਰੇ ਨਾਲ ਵੇਖ ਲੇ ।
ਕੋਈ ਸ਼ਿਕਵਾ ਸ਼ਿਕਾਇਤ ਨਹੀਂ "ਰਵੀ "ਨੂੰ ਤੇਰੇ ਨਾਲ
ਬਸ ਮਿਲਦੀ ਰਹਿ ਕਿਤੇ ਕਿਤੇ ਹਰ ਸਾਲ ਵੇਖ ਲੇ ।
 

Attachments

  • 20160102_163336.jpg
    20160102_163336.jpg
    158.1 KB · Views: 271
आकर कभी मेरा हाल देख ले
कैसे बीता तेरे बिन मेरा साल देख ले
तेरे मेरे दरमियान बना दी गलतफ़हमी की दीवार
कैसी खेली रकीब ने तु चाल देख ले
तेरे बिना चुप है दिल की सितार
बिगड़े है मेरे सुर ताल देख ले
मेरी रूह पर और कौन कर सकता है दावा
तेरे इश्क के कर्जे में डूबा मेरा इक इक बाल देख ले
जिंदगी के सफ़र में चाहे मुझे हमसफ़र ना बना
दो क़दम ही चल के मेरे साथ देख ले
मुझे हँसी की ज़रूरत नहीँ है
काटी जिंदगी है आँसुओं के साथ देख ले
तेरा hmmm lol मुझे समझ नहीँ आता
कभी बोल के पंजाबी मेरे साथ देख ले
कोई शिकवा शिकायत नहीँ है रवि को तुझसे
बस मिलती रहना हर साल देख ले
 

Jaswinder Singh Baidwan

Akhran da mureed
Staff member
:salut laajwab

tere bin kinne hor langhne ne saal dass jaa
nitt hanju den waalya we, beh kde taan naal hass jaa
tere bin kinni langhi, kinni aje langhni,,,
eh ansuljhe ansuljhe sawaal dass jaa
tere bin..........
 
Top