ਧੱਕਾ ਮਾਂ ਬੋਲੀ ਨਾਲ

ਅੰਗਰੇਜ਼ੀ ਸਕੂਲਾਂ ਦਾ ਹੋਇਆ ਬੂਰਾ ਹਾਲ,
ਸਾਡੇ ਨਾਲ ਚੱਲ ਗਏ ਓਹ ਚਾਲ,
ਕੌਣ ਰੱਖੂ ਹੁੱਣ ਮਾਂ ਬੋਲੀ ਦਾ ਖਿਆਲ,
ਕਿਓ ਹੌ ਰਿਹਾ ਧੱਕਾ ਮਾਂ ਬੋਲੀ ਨਾਲ,

ਓ, ਅ, ਬੌਲਣੇ ਤੌ ਕਤਰਾਉਂਦੇ ਨੇ,
a, b, c, ਨੂੰ ਹੱਥ ਪਾਉਂਦੇ ਨੇ,
ਸਾਜਿਸ਼ਾਂ ਦਾ ਬੁਣਿਆ ਜਾ ਰਿਹਾ ਜਾਲ,
ਕਿਓ ਹੌ ਰਿਹਾ ਧੱਕਾ ਮਾਂ ਬੋਲੀ ਨਾਲ,

ਬੋਲੀ ਬੌਲਣ ਤੇ ਜੁਰਮਾਨਾ ਲਾਉਂਦੇ ਨੇ,
ਇਮਤਿਹਾਨਾਂ ਵਿੱਚੋਂ ਜਾਂ ਨੰਬਰ ਘਟਾਉੰਦੇ ਨੇ,
ਆਪਣੀ ਬੋਲੀ ਨੂੰ ਕਿਵੇਂ ਸਿੱਖੂ ਬਾਲ,
ਕਿਓ ਹੌ ਰਿਹਾ ਧੱਕਾ ਮਾਂ ਬੋਲੀ ਨਾਲ,

ਬੋਲੀ ਤਾਂ ਕੋਈ ਨਹੀਂ ਮਾੜੀ ਹੁੰਦੀ,
ਆਪਣੀ ਬੋਲੀ ਤੌ ਹੀ ਤਿਆਰੀ ਹੁੰਦੀ,
ਕਰਨੀ ਪਉ ਹੁੱਣ ਸਾਨੂੰ ਦੇਖ ਭਾਲ,
ਕਿਓ ਹੌ ਰਿਹਾ ਧੱਕਾ ਮਾਂ ਬੋਲੀ ਨਾਲ,

ਹੱਲ ਇਹਦਾਂ ਕੱਢਣ ਗਿਆ ਸਰਕਾਰਾਂ,
ਨਹੀਂ ਤਾਂ ਮਾਂ ਤੌ ਹੌ ਜਾਉ ਕਿਨਾਰਾ,
ਕਰਾਉਣਾ ਪਉ ਇਹਨਾਂ ਤੌ ਬੋਲੀ ਨੂੰ ਬਹਾਲ ,
ਕਿਓ ਹੌ ਰਿਹਾ ਧੱਕਾ ਮਾਂ ਬੋਲੀ ਨਾਲ,
ਪਾਠਕ ਪ੍ਰਦੀਪ
ਹੁਸ਼ਿਆਰਪੁਰ
 
Top