ਦੁੱਧ

GöLdie $idhu

Prime VIP
😎😜😂 ਦੁੱਧ ਦੀ ਤੰਗੀ ਖਤਮ ਕਰਨ ਲੲੀ ਇੱਕ ਮਰਾਸੀ ਨੇ ਇੱਕ ਮੱਝ ਖਰੀਦ ਕੇ ਲਿਆਂਦੀ। ਉਸ ਸੱਜਰ ਸੂੲੀ ਮੱਝ ਨੂੰ ਮਰਾਸੀ ਨੇ ਜਦੋਂ ਵਿਹੜੇ 'ਚ ਖੜ੍ਹੇ ਤੂਤ ਦੀ ਜੜ੍ਹ ਵਿੱਚ ਟਰਾਲੀ ਦੇ ਪੁਰਾਣੇ ਟਾਿੲਰ ਨਾਲ਼ ਬਣਾੲੀ ਖੁਰਲੀ 'ਤੇ ਬੰਨ੍ਹ ਕੇ ਤੂੜੀ ਦੀ ਟੋਕਰੀ ਪਾੲੀ, ਤਾਂ ਓਦਰੀ ਹੋਈ ਮੱਝ ਨੇ ਫੂੰਕਾਰਾ ਜਿਹਾ ਮਾਰਕੇ ਅੱਧੀ ਤਾਂ ਊਂਈ ਖਿਲਾਰਤੀ ਤੇ ਭਿਓਂ ਕੇ ਪਾੲੀ ਖਲ਼ ਵੱਲ ਮੱਝ ਦੇਖੇ ਤੱਕ ਨਾ। ਜਦੋਂ ਮਰਾਸਣ ਨੇ ਕੱਟਾ ਛੱਡ ਕੇ ਮੱਝ ਨੂੰ ਪਸਮਾਉਣ ਦੀ ਕੋਸ਼ਿਸ਼ ਕੀਤੀ ਤਾਂ ੳੁਸ ਨੇ ਲੱਤ ਮਾਰ ਕੇ ਕੱਟੇ ਨੂੰ ਬੁੜਕਾਅ ਕੇ ਅਹੁ ਮਾਰਿਆ ਤੇ ਮਰਾਸਣ ਦੀ ਬਾਲ਼ਟੀ ਵੀ ਚਿੱਬੀ ਕਰ ਦਿੱਤੀ ਤਾਂ ਅੱਕਿਆ ਮਰਾਸੀ ਿੲਕ ਲੱਤ ਦੇ ਭਾਰ ਮੱਝ ਮੂਹਰੇ ਖੜ੍ਹ ਕੇ ਅਰਦਾਸ ਕਰਨ ਲੱਗਾ..
''ਹੇ ਮੱਝ ਮਾਤਾ,.!
ਪੱਠੇ ਤੂੰ ਨੀ ਖਾਣੇ,..!!
ਖਲ਼ ਤੂੰ ਨਹੀਂ ਖਾਣੀ..!!!
ਕੱਟੇ ਨੂੰ ਤੂੰ ਨਹੀਂ ਚੁੰਘਾੳੁਣਾ..!!!!
ਦੁੱਧ ਦਾ ਫੱਕਾ ਤੂੰ ਨਹੀਂ ਦੇਣਾ..!!!!!
ਤੈਨੂੰ ਕੈਪਟਨ ਅਮਰਿੰਦਰ ਸਿੰਘ ਵਾਂਗ ਬਸ ਸੂਣ ਦਾ ੲੀ ਚਾਅ ਚੜ੍ਹਿਆ ਸੀ"..?!!!!! 😂🤓😎😜😂🤓😎😜😂🤓
 
Top