ਫੈਨ ਹਾ ਭਿੰਡਰਾਂਵਾਲੇ ਦੇ

Student of kalgidhar

Prime VIP
Staff member
ਨਾ ਤੱਕੜੀ ਨਾ ਪੰਜੇ ਦੇ
ਨਾ ਨਹਿਰੂ - ਗਾਂਧੀ ਨਾ ਸੰਜੇ ਦੇ
ਇਕ ਫੈਨ ਹਾ ਭਿੰਡਰਾਂਵਾਲੇ ਦੇ
ਦੂਜਾ ਫੈਨ ਕੇਸਰੀ ਝੰਡੇ ਦੇ
ਸੰਤ ਭਿੰਡਰਾਂਵਾਲਿਆ ਦੇ ਫੈਨ ਸ਼ੇਅਰ ਕਰੋ
ਬਾਕੀ ਲੱਲੀ ।ਛੱਲੀ ਆਪਣਾ ਕੰਮ ਕਰੋ
 
U

Unregistered

Guest
ਚਾਰ ਜੂਨ (1984) by Kaka Gill

ਅੱਜ ਕੌਮ ਕੁਆਰੀ ਦੀ
ਇੱਜਤ ਤੇ ਕੰਜਰਾਂ ਹੱਥ ਪਾਇਆ

ਇਸ ਸੁੱਚੇ ਕੱਚ ਦੀ ਲੜੀ ਨੂੰ
ਝੂਠੇ ਜੌਹਰੀਆਂ ਤੋਂ ਪ੍ਰਖਾਇਆ

ਇੱਜਤ ਨਾਲ ਤਣਕੇ ਚੱਲਦੀ ਦੇ
ਦੁੱਧਾਂ ਨੂੰ ਜੂਠਾ ਮੂੰਹ ਲਾਇਆ

ਇਸਨੇ ਨਹੀਂ ਇਸਨੇ ਨਹੀਂ
ਕਿਸੇ ਨੂੰ ਹੱਥ ਪਕੜਾਇਆ।

ਲਾਲ ਕਿਲੇ ਦੀ ਵੇਸ਼ਵਾ ਨੇ
ਸੱਚੇ ਲੋਕ ਸ਼ਰਾਬੀ ਕੀਤੇ
ਢਾਹ ਕੇ ਵੱਸਦੀ ਸੁਹਾਗਣ ਦਾ ਘਰ
ਆਪਣੇ ਗੱਲ੍ਹ ਗੁਲਾਬੀ ਕੀਤੇ
ਬਦਨ ਦੀ ਬਦਬੂ ਛੁਪਾਉਣ ਖਾਤਰ
ਦੱਲਿਆਂ ਦੇ ਘਰ ਮਹਿਤਾਬੀ ਕੀਤੇ
ਓ ਵੱਸਦੀਆਂ ਨੂੰ ਰੰਡੀਆਂ ਕਰਕੇ
ਪਾਨ ਖੁਆਕੇ ਬੁੱਲ੍ਹ ਉਨਾਬੀ ਕੀਤੇ।

ਤਖਤ ਤੇ ਗੁੰਡੀ ਰੰਨ ਬੈਠੀ
ਹੀਜੜਿਆਂ ਦੀ ਫੌਜ ਲੈਕੇ
ਕਿਸ ਦੀ ਇੱਜਤ ਸੁਰੱਖਿਅਤ ਦੱਸੋ
ਬੁੱਚੜਾਂ ਦੇ ਹੱਥ ਪੈਕੇ
ਤਬਾਹੀ ਨੂੰ ਹੈ ਅਵਾਜ ਦੇਣੀ
ਇੰਨਾਂ ਖਿਲਾਫ਼ ਕੁਝ ਕਹਿਕੇ
ਪਰ ਮਰਨਾ ਵੀ ਬੁਰਾ ਨਹੀਂ
ਇਸਤੋਂ ਪੂਰੀ ਜਿੰਦਗੀ ਰਹਿਕੇ।

ਜੇ ਕੌਮ ਗੁੱਗੇ ਨਾ ਪੂਜੇ
ਨਹੀਂ ਜਹਿਰੀ ਸੱਪ ਡੱਸਦੇ
ਭੋਲ਼ੇ ਲੋਕ ਦੁੱਧ ਪਿਆਉਂਦੇ ਰਹੇ
ਜਹਿਰ ਦੇ ਵਣਜਾਰੇ ਹੱਸਦੇ
ਉਹ ਵਿਹੁ ਚੁ ਤੀਰ ਭਿਉਂਕੇ
ਕੁਆਰੀ ਕੌਮ ਦੀ ਇੱਜਤ ਲੁੱਟਦੇ
ਇਹ ਤਾਂ ਘਰ ਪਾਲੀ ਨਾਗਣ ਦੇ
ਲਾਏ ਜਖਮ ਨੇ ਰਿਸਦੇ।

ਇੱਕ ਮਰਦ ਨੇ ਕੌਮ ਦੀ
ਲੁੱਟਦੀ ਇੱਜਤ ਤੇ ਦੁੱਖ ਦਿਖਾਇਆ
ਕੰਜਰਾਂ ਨੂੰ ਬੰਦੇ ਬਣਾਣ ਲਈ
ਸਰੀਰ ਕਾਰਤੂਸਾਂ ਨਾਲ ਸਜਾਇਆ
ਪਸਤੌਲ ਚੋਂ ਦੁਰਗਾ ਕੱਢ ਦਿਖਾਕੇ
ਮੱਸੇ ਰੰਘੜਾਂ ਨੂੰ ਡਰਾਇਆ
ਉਸ ਇਕੱਲੇ ਨੇ ਮਰਨ ਵਾਸਤੇ
ਲੋਕਾਂ ਨੂੰ ਹਲੂਣਾ ਦਿਲਵਾਇਆ।

ਹਾਇ! ਅਮਨ ਪਸੰਦ ਜਨਤਾ
ਉਸੇ ਦੇ ਖਿਲਾਫ਼ ਹੋਈ
ਹਾਇ! ਅਖਾਉਤੀ ਨਪੁੰਸਕ ਮਰਦਾਂ ਚੋਂ
ਸਾਥ ਉਸਦੇ ਨਾ ਕੋਈ
ਹਾਇ! ਉਹਨੂੰ ਹੀ ਡਾਕੂ ਕਹਿੰਦੇ
ਜਿਹੜਾ ਕਰਦਾ ਰਿਹਾ ਅਰਜੋਈ
ਹਾਇ! ਉਹਦੇ ਹੰਝੂ ਦੇਖਕੇ ਵੀ
ਨਪੁੰਸਕ ਸਿੱਖ ਕੌਮ ਨਾ ਰੋਈ।

ਗੋਬਿੰਦ ਦੇ ਉਸ ਪੁੱਤਰ ਦੀ
ਮੌਤ ਵੀ ਆਈ ਜਲਦੀ
ਢਾਹ ਲਿਆ ਜਾਕੇ ਲਸ਼ਕਰਾਂ
ਹਰਮੰਦਰ ਦੀ ਕਰਕੇ ਬੇਅਦਬੀ
ਅਕਾਲ ਤਖਤ ਦੇ ਬੁੰਗੇ ਡਿੱਗੇ
ਮਰੇ ਪਰਵਾਨੇ ਹਜਾਰਾਂ ਮਜ਼੍ਹਬੀ
ਦੁੱਖ ਭੰਜਣੀ ਵੀ ਜੁਲਮ ਦੇਖਕੇ
ਜੂਨ ਦੀ ਉਸ ਰਾਤੇ ਮਰਗੀ।

ਜਿੱਥੇ ਕਾਲੇ ਕਾਂ ਚੁੱਭੀ ਲਾਕੇ
ਹੰਸ ਬਣਕੇ ਨਿੱਕਲ ਉੱਡਦੇ
ਉਸ ਸਰੋਵਰ ਵਿੱਚ ਪਾਣੀ ਦੀ ਥਾਂ
ਲਹੂ ਦੇ ਛੱਲ ਉੱਠਦੇ
ਦੀਪ ਸਿੰਘ ਦੇ ਪੈਰੋਕਾਰਾਂ ਦੇ
ਸਿਰ ਉਸ ਤਲਾ ਵਿੱਚ ਡੁੱਬਦੇ
ਕੌਮ ਦੇ ਰੱਖਿਅਕਾਂ ਦੇ ਧੜ
ਥੱਲੇ ਗਾਰ ਵਿੱਚ ਜਾ ਖੁੱਭਦੇ।

ਸੋਨੇ ਦੀਆਂ ਦੀਵਾਰਾਂ ਦੇ ਉੱਤੇ
ਕਾਲੇ ਰੰਗ ਬਦਮਾਸ਼ਾਂ ਪੋਚੇ
ਜਿੰਨਾਂ ਨੇ ਮਾਸੂਮ ਬੱਚਿਆਂ ਦੇ
ਲੈ ਜੰਬੂਰ ਮਾਸ ਨੋਚੇ
ਕੰਜਰੀਆਂ ਨਚਾਉਣ ਉੱਥੇ ਅੱਜ
ਮੱਸੇ ਰੰਗੜ ਬਿਨ ਸੋਚੇ
ਬਦਲਾ ਲੈਣ ਲਈ ਮੋਈ ਕੌਮ
ਦਾ ਦਿਲ ਭੋਰਾ ਨਾ ਲੋਚੇ।

ਉਹ ਕੁਰਸੀ ਚੜ੍ਹਿਆ ਗਦਾਰ ਸਿੱਖ
ਅਸਤੀਫਾ ਵੀ ਨਾ ਦਿਖਾ ਸਕਿਆ
ਉਹ ਫੌਜੀ ਜਰਨੈਲ ਅਖਾਉਤੀ ਸਿੱਖ
ਦਿੱਲੀ ਵੀ ਨਾ ਹਿਲਾ ਸਕਿਆ
ਉਹ ਸਿੱਖਾਂ ਦਾ ਅਫਸਰੀ ਤਬਕਾ
ਤਨਖਾਹਾਂ ਵੀ ਨਾ ਭੁਲਾ ਸਕਿਆ
ਉਹ ਸੁੱਤਾ ਪਿਆ ਸਾਰਾ ਸਿੱਖ ਧਰਮ
ਅਵਾਜ ਵੀ ਨਾ ਉਠਾ ਸਕਿਆ।

ਜਦ ਮੱਕੇ ਤੇ ਪੈਣ ਧਾੜਵੀ
ਸੁੱਤੇ ਪਏ ਲੋਕ ਉੱਠਦੇ
ਜਦ ਸੋਮਨਾਥ ਤੇ ਚੜ੍ਹੇ ਗਜ਼ਨਵੀ
ਸੁੱਤੇ ਪਏ ਲੋਕ ਉੱਠਦੇ
ਜਦ ਯਹੂਦੀਆਂ ਤੇ ਹੋਏ ਜੁਲਮ
ਸੁੱਤੇ ਪਏ ਲੋਕ ਉੱਠਦੇ
ਹੁਣ ਹਰਮੰਦਰ ਨੂੰ ਢਾਉਣ ਫੌਜਾਂ
ਦੇਖੋ ਕਦ ਸਿੱਖ ਉੱਠਦੇ?

ਉਹ ਅਜਾਦ ਦੇਸ਼ਾਂ ਦੇ ਵਾਸੀਓ
ਇਸ ਜੁਲਮ ਦੀ ਨਿੰਦਾ ਕਰੋ
ਉਹ ਅਮਰੀਕਾ ਰੂਸ ਦੇ ਤਾਜੀਓ
ਇਸ ਜੁਲਮ ਦੀ ਨਿੰਦਾ ਕਰੋ
ਉਹ ਸੱਚੀਆਂ ਕੌਮਾਂ ਦੇ ਹਾਜੀਓ
ਇਸ ਜੁਲਮ ਦੀ ਨਿੰਦਾ ਕਰੋ
ਉਹ ਪਾਕ ਧਰਤ ਦੇ ਵਾਸੀਓ
ਇਸ ਜੁਲਮ ਦੀ ਨਿੰਦਾ ਕਰੋ।
 
U

Unregistered

Guest
ਕਿਹੜਾ ਦੇਸ਼? By Kaka Gill

ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਮੇਰੀ ਬੋਲੀ ਮਰ ਰਹੀ

ਗਰੰਥ ਸਾਹਿਬ ਦੀ ਬੀੜ ਸੜ ਰਹੀ
ਸਿੱਖਾਂ ਦੀ ਬਲੀ ਚੜ ਰਹੀ।

ਮੈਂ ਉਸ ਦੇਸ਼ ਦਾ ਵਾਸੀ ਹਾਂ

ਜਿੱਥੇ ਸੱਤਲੁਜ ਵਿੱਚ ਲਹੂ ਵਗਦਾ ਹੈ
ਪੰਜਾਬ ਪਿਆਸਾ ਲਗਦਾ ਹੈ
ਬਿਜਲੀ ਖੁਣੋਂ ਕਾਮਾ ਮਰਦਾ ਹੈ।

ਮੈਂ ਉਸ ਦੇਸ਼ ਦਾ ਵਾਸੀ ਹਾਂ

ਜਿੱਥੇ ਮੇਰਾ ਧਰਮ ਬੇਬੁਨਿਆਦੀ ਕਹਾਉਂਦਾ
ਦੇਸ਼ ਭਗਤ ਸਿੱਖ ਆਤੰਕਤਾਦੀ ਕਹਾਉਂਦਾ
ਹਰਿਮੰਦਰ ਤੇ ਟੈਂਕ ਚੜ ਆਉਂਦਾ।

ਮੈਂ ਉਸ ਦੇਸ਼ ਦਾ ਵਾਸੀ ਹਾਂ

ਜਿੱਥੇ ਵੀਜ਼ਾ ਚਾਹੀਦਾ ਜਾਣ ਲਈ
ਚਾਹੀਦੀ ਮਨਜੂਰੀ ਕਿਰਪਾਨ ਪਾਣ ਲਈ
ਬੰਦਾ ਜੁਰਮਵਾਰ ਹੈ ਸਿੱਖ ਕਹਾਣ ਲਈ।

ਮੈਂ ਉਸ ਦੇਸ਼ ਦਾ ਵਾਸੀ ਹਾਂ

ਜਿੱਥੇ ਘੱਟਗਿਣਤੀਆਂ ਨੂੰ ਸਾੜਿਆ ਜਾਂਦਾ
ਗੈਰ ਹਿੰਦੂਆਂ ਨੂੰ ਮਾਰਿਆ ਜਾਂਦਾ
ਦੂਜੀਆਂ ਜੁਬਾਨਾਂ ਨੂੰ ਲਿਤਾੜਿਆ ਜਾਂਦਾ

ਫਿਰ ਮੈਂ ਕਿਸ ਦੇਸ਼ ਦਾ ਵਾਸੀ ਹਾਂ?

ਜਿੱਥੇ ਰਾਜਧਾਨੀ ਵੀ ਬੇਗਾਨੀ ਹੈ
ਜੀਹਦੀ ਸਰਕਾਰ ਵੀ ਬੇਗਾਨੀ ਹੈ
ਜੀਹਦੀ ਬੋਲੀ ਵੀ ਬੇਗਾਨੀ ਹੈ

ਮੈਂ ਉਸ ਦੇਸ਼ ਦਾ ਵਾਸੀ ਬਣਾਂਗਾ

ਜਿੱਥੇ ਮੇਰਾ ਧਰਮ ਸਰਕਾਰ ਬਣਾਏਗਾ
ਮੇਰੀ ਮਾਂ ਬੋਲੀ ਪੰਜਾਬੀ ਵਿੱਚ ਰਾਜ ਚਲਾਏਗਾ
ਉਹ ਦੇਸ਼ ਅਜਾਦ ਖਾਲਿਸਤਾਨ ਕਹਾਏਗਾ।
 
Top