ਫਾਂਸੀ ਦਾ ਤਖਤਾ

BaBBu

Prime VIP
ਜਦ ਫਾਂਸੀ ਚੜ੍ਹਣ ਨੂੰ ਭਗਤ ਸਿੰਘ ਖੜਾ ਤਖਤੇ ਉੱਤੇ ਜਾ ।
ਡਿੱਠਾ ਮਾਤਾ ਪਿਆਰੀ ਸਾਹਮਣੇ ਰਹੀ ਭੈਣ ਭੀ ਨੀਰ ਵਹਾ ।
ਰੋ ਰੋ ਕੇ ਕਹਿੰਦੀ ਵੀਰ ਨੂੰ "ਨਾ ਚੰਨਾ ਛੱਡਕੇ ਜਾਹ ।
ਵੇ ਤੂੰ ਮੌਤ ਪਿਆਰੀ ਕਰ ਲਈ ਅੱਜ ਸਾਰੇ ਪਿਆਰ ਭੁਲਾ ।
ਅੱਧਵਾਟੇ ਛੱਡਕੇ ਟੁਰ ਪਿਆ ਮੈਨੂੰ ਬਾਗਾਂ ਫੜਣ ਦਾ ਚਾਅ ।
ਇਸ ਭੈੜੀ ਮੌਤ ਨੂੰ ਆਖਦੇ ਨਾ ਤੂੰ ਇਤਨੀ ਕਾਹਲੀ ਪਾ ।
ਮੈਂ ਵੀਰ ਘੋੜੀ 'ਤੇ ਦੇਖਣਾ ਸੋਹਣੇ ਸੇਹਰੇ ਸੀਸ ਸਜਾ ।
ਅੱਜ ਤੜਫਣ ਰੀਝਾਂ ਮੇਰੀਆਂ ਕਿਨ ਦਿੱਤੀ ਅੱਗ ਜਲਾ ।
ਤੇਰੇ ਇਸ ਵਿਛੋੜੇ ਵੀਰ ਵੇ ਦਿੱਤਾ ਮੈਨੂੰ ਮਾਰ ਮੁਕਾ ।
ਤੇਰੀ ਸੂਰਤ ਕਿੱਥੋਂ ਲੱਭਸਾਂ ਮੈਨੂੰ ਕਾਰੀ ਦੇ ਬਤਾ ।"
 
Top