Saini Sa'aB
K00l$@!n!
ਸਾਡੀ ਬੀਹੀ ਵਿਚ ਚੂੜੀਆਂ ਦਾ ਹੋਕਾ
ਦੇਈਂ ਨਾ ਵੀਰਾ ਵਣਜਾਰਿਆ
ਸਾਡੇ ਪਿੰਡਾਂ ‘ਚ ਤਾਂ ਸਾਉਣ ‘ਚ ਵੀ ਸੋਕਾ,
ਸੋਕਾ-ਵੇ ਵੀਰਾ ਵਣਜਾਰਿਆ।
ਦਿਹਲੀਆਂ ‘ਚ ਬੈਠੀ ਮੇਰੇ ਵੀਰ ਦੀ ਮਕਾਣ ਵੇ
ਆਈਆਂ ਕੜਮੱਤਾਂ ਮੇਰੀ ਭਾਬੀ ਨੂੰ ਵਰਾਣ ਵੇ
ਜੀਹਦੇ ਚਾਵਾਂ ਦਾ ਵੇ ਹੋ ਗਿਆ ਟੋਕਾ
ਟੋਕਾ-ਵੇ ਵੀਰਾ ਵਣਜਾਰਿਆ।
ਤੀਆਂ ਦਾ ਤਿਹਾਰ ਭਾਈਆਂ ਸਿਰ ‘ਤੇ ਮਨਾਈਦਾ
ਕਿਵੇਂ ਸਾਥੋਂ ਵੰਗਾਂ ਕੋਲੋਂ ਗੁੱਟ ਨੀ ਭਨਾਈ ਦਾ
ਤੂੰ ਕੀ ਜਾਣਦਾ ਇਹ ਭਲਿਆ ਵੇ ਲੋਕਾ
ਲੋਕਾ-ਵੇ ਵੀਰਾ ਵਣਜਾਰਿਆ ।
ਰਾਠਾਂ ਦੀ ਨੂੰਹ ਰੋਜ਼ ਚੂੜਾ ਛਣਕਾ ਕੇ ਵੇ
ਜਾਣ ਜਾਣ ਲੰਘੇ ਸਾਡੀ ਬੀਹੀ ਨੂੰ ਚਿੜਾ ਕੇ ਵੇ
ਲੱਥੇ ਉਹਦਾ ਵੀ ਸੁਹਾਗ ਦਾ ਵੇ ਕੋਕਾ।
ਕੋਕਾ-ਵੇ ਵੀਰਾ ਵਣਜਾਰਿਆ
ਫੇਰ ਸਾਡੇ ਪਿੰਡਾਂ ‘ਚੋਂ ਨਿਰਾਸ਼ਾ ਨਾ ਤੂੰ ਜਾਏਂਗਾ
ਚੂੜੀਆਂ ਦੇ ਨਾਲ ਜਦੋਂ ਚਾਕੂ ਵੀ ਲਿਆਏਗਾ
ਅਸੀਂ ਪਾੜਨਾ ਕਾਨੂੰਨ ਦਾ ਵੇ ਖੋਖਾ
ਖੋਖਾ-ਵੇ ਵੀਰਾ ਵਣਜਾਰਿਆ
ਦੇਈਂ ਨਾ ਵੀਰਾ ਵਣਜਾਰਿਆ
ਸਾਡੇ ਪਿੰਡਾਂ ‘ਚ ਤਾਂ ਸਾਉਣ ‘ਚ ਵੀ ਸੋਕਾ,
ਸੋਕਾ-ਵੇ ਵੀਰਾ ਵਣਜਾਰਿਆ।
ਦਿਹਲੀਆਂ ‘ਚ ਬੈਠੀ ਮੇਰੇ ਵੀਰ ਦੀ ਮਕਾਣ ਵੇ
ਆਈਆਂ ਕੜਮੱਤਾਂ ਮੇਰੀ ਭਾਬੀ ਨੂੰ ਵਰਾਣ ਵੇ
ਜੀਹਦੇ ਚਾਵਾਂ ਦਾ ਵੇ ਹੋ ਗਿਆ ਟੋਕਾ
ਟੋਕਾ-ਵੇ ਵੀਰਾ ਵਣਜਾਰਿਆ।
ਤੀਆਂ ਦਾ ਤਿਹਾਰ ਭਾਈਆਂ ਸਿਰ ‘ਤੇ ਮਨਾਈਦਾ
ਕਿਵੇਂ ਸਾਥੋਂ ਵੰਗਾਂ ਕੋਲੋਂ ਗੁੱਟ ਨੀ ਭਨਾਈ ਦਾ
ਤੂੰ ਕੀ ਜਾਣਦਾ ਇਹ ਭਲਿਆ ਵੇ ਲੋਕਾ
ਲੋਕਾ-ਵੇ ਵੀਰਾ ਵਣਜਾਰਿਆ ।
ਰਾਠਾਂ ਦੀ ਨੂੰਹ ਰੋਜ਼ ਚੂੜਾ ਛਣਕਾ ਕੇ ਵੇ
ਜਾਣ ਜਾਣ ਲੰਘੇ ਸਾਡੀ ਬੀਹੀ ਨੂੰ ਚਿੜਾ ਕੇ ਵੇ
ਲੱਥੇ ਉਹਦਾ ਵੀ ਸੁਹਾਗ ਦਾ ਵੇ ਕੋਕਾ।
ਕੋਕਾ-ਵੇ ਵੀਰਾ ਵਣਜਾਰਿਆ
ਫੇਰ ਸਾਡੇ ਪਿੰਡਾਂ ‘ਚੋਂ ਨਿਰਾਸ਼ਾ ਨਾ ਤੂੰ ਜਾਏਂਗਾ
ਚੂੜੀਆਂ ਦੇ ਨਾਲ ਜਦੋਂ ਚਾਕੂ ਵੀ ਲਿਆਏਗਾ
ਅਸੀਂ ਪਾੜਨਾ ਕਾਨੂੰਨ ਦਾ ਵੇ ਖੋਖਾ
ਖੋਖਾ-ਵੇ ਵੀਰਾ ਵਣਜਾਰਿਆ