ਸੱਚੀਆਂ ਮੁਹੱਬਤਾਂ ਪਾ ਕੇ ਬੇਵਫ਼ਾਈ ਕਰਦੇ ਨੇ ਲੋਕ

ਸਰਦਾਰ ਜੀ

Well-known member
ਸੱਚੀਆਂ ਮੁੱਹਬਤਾਂ ਪਾ ਕੇ ਬੇਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
ਸਾਡੀ ਭੁੱਲ ਚੁੱਕ ਵੀ ਉਨਾਂ ਨੂੰ ਜ਼ੁਰਮ ਲੱਗਦੀ,
ਖੁਦ ਗੁਨਾਹ ਕਰਕੇ ਵੀ ਪਰਦੇ ਪਾਂਵਦੇ ਨੇ ਲੋਕ,

ਅੱਥਰੂਆਂ ਦਾ ਖਾਰਾ ਪਾਣੀ ਭੋਰਾ ਵੀ ਨਾ ਛਲਕਦਾ,
ਹਾਸਿਆਂ ਨੂੰ ਇੰਝ ਬੁਲਾਂ ਤੇ ਬਚਾ ਕੇ ਧਰਦੇ ਨੇ ਲੋਕ,
ਜਦੋਂ ਕਿਸੇ ਨੇ ਰੁੱਖਾਂ ਵਾਂਗ ਛਾਂਗਦੇ ਦੇਖਿਆ ਮੈਨੂੰ ,
ਮੈ ਹੱਸ ਕੇ ਕਿਹਾ ਮੇਰੇ ਆਪਣੇ ਘਰ ਦੇ ਨੇ ਲੋਕ,

ਪਿਆਰ ਮੁੱਹਬਤ ਤਾਂ ਸਭ ਰੱਬ ਦੀਆਂ ਦਾਤਾਂ ਨੇ,
ਫੇਰ ਇੱਥੇ ਵਫਾ ਨਿਭਾਉਂਦੇ ਕਿਉਂ ਡਰਦੇ ਨੇ ਲੋਕ???
:(

ਗਿੱਲ
 
Top