ਆਪਣੀ ਖਾਹਿਸ਼ ਮੁਤਾਬਿਕ, ਫ਼ਲ ਉਹ ਪਾ ਲੈਂਦੇ ਨੇ ਲੋਕ


ਗਜ਼ਲ

ਆਪਣੀ ਖਾਹਿਸ਼ ਮੁਤਾਬਿਕ, ਫ਼ਲ ਉਹ ਪਾ ਲੈਂਦੇ ਨੇ ਲੋਕ i
ਵਕਤ ਦੀ ਸ਼ਾਖਾ ਨੂੰ ਹੱਥੀਂ, ਜੋ ਹਿਲਾ ਲੈਂਦੇ ਨੇ ਲੋਕ i

ਰੌਸ਼ਨੀ ਨੂੰ ਨ੍ਹੇਰਿਆਂ ਦੀ, ਕੈਦ ‘ਚੋਂ ਕਰਦੇ ਅਜਾਦ,
ਆਪਣੇ ਹਿੱਸੇ ਦੇ ਦੀਵੇ, ਜੋ ਜਗਾ ਲੈਂਦੇ ਨੇ ਲੋਕ I

ਉਹ ਤਿਰੰਗੇ ਦਾ ਹਮੇਸ਼ਾਂ, ਮਾਨ ਰੱਖਦੇ ਬਰਕਰਾਰ,
ਖਾ ਕੇ ਗੋਲੀ ਸ਼ਾਨ ਉਸਦੀ, ਵੀ ਬਚਾ ਲੈਂਦੇ ਨੇ ਲੋਕ i

ਹੁਣ ਕੋਈ ਇਨਸਾਨੀਅਤ ਦਾ,ਬਣ ਰਿਹਾ ਨਾ ਮਦਦਗਾਰ,
ਆਪਣਿਆਂ ਤੇ ਰੋਜ ਪੱਥਰ, ਵੀ ਉਠਾ ਲੈਂਦੇ ਨੇ ਲੋਕ i

ਅਰਥ ਦਾ ਨਿਘ ਮਾਣਦੇ ਜਦ,ਸ਼ਬਦ ਤੇ ਉਮਦਾ ਖਿਆਲ,
ਕਲਪਨਾ ਦੇ ਪੰਛੀਆਂ ਨੂੰ, ਫਿਰ ਉਡਾ ਲੈਂਦੇ ਨੇ ਲੋਕ i

ਸ਼ਿਕਨ ਮੱਥੇ ਤੇ ਪਵੇ ਨਾ, ਗਮ ਨੇ ਭਾਵੇਂ ਬੇਸ਼ੁਮਾਰ,
ਦੂਸਰੇ ਦੇ ਗਮ ਵੀ ਲੈ ਕੇ, ਮੁਸਕਰਾ ਲੈਂਦੇ ਨੇ ਲੋਕ i

ਮਿਲ ਗਿਆ ਕਾਨੂਨ ਤੋਂ ਜਦ, ਵਹਿਸ਼ੀਆਂ ਨੂੰ ਇਖਤਿਆਰ,
ਹਵਸ ਦੀ ਸੂਲੀ ਤੇ ਕੰਜਕਾਂ, ਨੂੰ ਚੜਾ ਲੈਂਦੇ ਨੇ ਲੋਕ i
ਆਰ.ਬੀ.ਸੋਹਲ
progress-1.gif
 
Top