Bhardwaj Ramesh
Member
ਗਜ਼ਲ
ਸੁਲਘ ਰਹੇ ਜੋ ਦਿਲ ਦੇ ਮੈਂ ਜਜ਼ਬਾਤ ਲਿਖਾਂ i
ਧੁਖਦੀ ਰਾਤ ਦੇ ਹਿਰਦੇ ਤੇ ਪਰਭਾਤ ਲਿਖਾਂ i
ਜੇ ਮੈਂ ਚਿੱਟੇ ਦਿਨ ਲਿਖਦਾ ਹਾਂ ਪੁਤਰਾਂ ਦੇ,
ਧੀਆਂ ਦੇ ਲਈ ਫਿਰ ਕਿਓਂ ਕਾਲੀ ਰਾਤ ਲਿਖਾਂ i
ਆਲਣਿਆਂ ਦਾ ਦਰਦ ਲਿਖਾਂ ਜੋ ਉਝੜ ਗਏ,
ਗੁਰਬਤ ਝੱਲਦੇ ਚੁੱਲਿਆਂ ਦੇ ਹਾਲਾਤ ਲਿਖਾਂ i
ਮਜ੍ਹਬ ਨਾ ਕੋਈ ਅੱਲਾ ਈਸਾ ਸਤਿਗੁਰੂ ਦਾ,
ਦੱਸਦੇ ਬੰਦਿਆ ਤੇਰੀ ਕੀ ਮੈਂ ਜਾਤ ਲਿਖਾਂ i
ਮਿਲ ਹੀ ਜਾਣ ਸਮੁੰਦਰ ਗਮ ਦਾ ਜੋ ਤਰਕੇ,
ਉਹਨਾਂ ਨਖਲਿਸਤਾਨਾਂ ਦੀ ਹਰ ਬਾਤ ਲਿਖਾਂ i
ਚਿਹਰੇ ਤੇ ਜੋ ਨੂਰ ਸੁਹਾਗਣ ਦਾ ਲਿਖ ਕੇ,
ਵਿਧਵਾ ਦੇ ਵੀ ਹੰਝੂਆਂ ਦੀ ਬਰਸਾਤ ਲਿਖਾਂ i
ਹੋਰਾਂ ਦੇ ਸਿਰ ਮੜਦਾ ਤੂੰ ਇਲਜ਼ਾਮ ਬੜੇ,
ਆਇਨਾ ਕਹਿੰਦਾ ਆ ਤੇਰੀ ਔਕਾਤ ਲਿਖਾਂ i
ਦਿਲ ਦਾ ਖੂਨ ਪਿਲਾਵਾਂ ਰਾਤ ਖਿਆਲਾਂ ਨੂੰ,
ਦਿਨ ਨੂੰ ਜਨਮੇ ਸ਼ਿਅਰਾਂ ਦੀ ਸੌਗਾਤ ਲਿਖਾਂ i
ਆਰ.ਬੀ.ਸੋਹਲ
ਸੁਲਘ ਰਹੇ ਜੋ ਦਿਲ ਦੇ ਮੈਂ ਜਜ਼ਬਾਤ ਲਿਖਾਂ i
ਧੁਖਦੀ ਰਾਤ ਦੇ ਹਿਰਦੇ ਤੇ ਪਰਭਾਤ ਲਿਖਾਂ i
ਜੇ ਮੈਂ ਚਿੱਟੇ ਦਿਨ ਲਿਖਦਾ ਹਾਂ ਪੁਤਰਾਂ ਦੇ,
ਧੀਆਂ ਦੇ ਲਈ ਫਿਰ ਕਿਓਂ ਕਾਲੀ ਰਾਤ ਲਿਖਾਂ i
ਆਲਣਿਆਂ ਦਾ ਦਰਦ ਲਿਖਾਂ ਜੋ ਉਝੜ ਗਏ,
ਗੁਰਬਤ ਝੱਲਦੇ ਚੁੱਲਿਆਂ ਦੇ ਹਾਲਾਤ ਲਿਖਾਂ i
ਮਜ੍ਹਬ ਨਾ ਕੋਈ ਅੱਲਾ ਈਸਾ ਸਤਿਗੁਰੂ ਦਾ,
ਦੱਸਦੇ ਬੰਦਿਆ ਤੇਰੀ ਕੀ ਮੈਂ ਜਾਤ ਲਿਖਾਂ i
ਮਿਲ ਹੀ ਜਾਣ ਸਮੁੰਦਰ ਗਮ ਦਾ ਜੋ ਤਰਕੇ,
ਉਹਨਾਂ ਨਖਲਿਸਤਾਨਾਂ ਦੀ ਹਰ ਬਾਤ ਲਿਖਾਂ i
ਚਿਹਰੇ ਤੇ ਜੋ ਨੂਰ ਸੁਹਾਗਣ ਦਾ ਲਿਖ ਕੇ,
ਵਿਧਵਾ ਦੇ ਵੀ ਹੰਝੂਆਂ ਦੀ ਬਰਸਾਤ ਲਿਖਾਂ i
ਹੋਰਾਂ ਦੇ ਸਿਰ ਮੜਦਾ ਤੂੰ ਇਲਜ਼ਾਮ ਬੜੇ,
ਆਇਨਾ ਕਹਿੰਦਾ ਆ ਤੇਰੀ ਔਕਾਤ ਲਿਖਾਂ i
ਦਿਲ ਦਾ ਖੂਨ ਪਿਲਾਵਾਂ ਰਾਤ ਖਿਆਲਾਂ ਨੂੰ,
ਦਿਨ ਨੂੰ ਜਨਮੇ ਸ਼ਿਅਰਾਂ ਦੀ ਸੌਗਾਤ ਲਿਖਾਂ i
ਆਰ.ਬੀ.ਸੋਹਲ