ਅੱਜ ਇਕ ਵਾਰ ਫ਼ਿਰ ਲਿਖ੍ਣ ਨੂੰ ਦਿਲ ਕੀਤਾ

ਅੱਜ ਇਕ ਵਾਰ ਫ਼ਿਰ ਲਿਖ੍ਣ ਨੂੰ ਦਿਲ ਕੀਤਾ,
ਸੋਚਿਆ ਕੀ ਲਿਖਾਂ,
ਭੂਤ ,ਭਵਿੱਖ ਯਾ ਵਰਤਮਾਨ ਲਿਖਾਂ,
ਆਪਣੀ ਬਰਬਾਦੀ ਦੀ ਵਜਾਹ
ਯਾ ਬਰਬਾਦੀ ਦਾ ਸਾਮਾਨ ਲਿਖਾਂ,,
ਮੇਰਾ ਕੱਲ ਲਿਖਾਂ ਯਾ ਅੱਜ ਦਾ ਹਾਲ ਲਿਖਾਂ,
ਤੇਰੀ ਯਾਦ ਵਿੱਚ ਵਹਾਏ ਹੰਝੂ,
ਯਾ ਤੇਰੀ ਉਡੀਕ ਵਿੱਚ ਜੋ ਗਵਾਏ ਓਹ ਪਲ ਲਿਖਾਂ,
ਕਈ ਵਿਚਾਰ ਆਏ ਕਈ ਚਲੇ ਗਏ,
ਦਿਲ ਕੀਤਾ ਲਿਖ੍ਣ ਨੂੰ ਸੋਚਾਂ ਦੇ ਉਸ ਦੋਰਾਹੇ ਬਾਰੇ,
ਜਿਥੇ ਕਿੰਨਾ ਹੀ ਚਿਰ ਆਪਾਂ ਦੋਵੇਂ ਖੜ੍ਹੇ ਰਹੇ,
ਕਦੇ ਸੋਚਿਆ ਕੀ ਫ਼ਾਇਦਾ ਦੱਬੇ ਮੁਰਦਿਆਂ ਨੂੰ ਉਖਾੜ ਕੇ,
ਕਦੇ ਸੋਚਿਆ ਦੇਖਾਂ ਯਾਦਾਂ ਦੀ ਕਿਤਾਬ ਦੇ ਪੰਨਿਆਂ ਤੇ ਜੰਮੀ ਧੂੜ ਨੂੰ ਝਾੜ ਕੇ,
ਏਦਾਂ ਦੇ ਕਈ ਖਿਆਲਾਂ ਵਿੱਚ ਉਲਝ ਕੇ ਰਹਿ ਗੲੀ ਹਾਂ,
ਮੈ ਜਿਸ ਦੋਰਾਹੇ ਤੇ ਖੜ੍ਹੀ ਸੀ ਕੁਝ ਸਾਲ ਪਹਿਲਾਂ,
ਅੱਜ ਫ਼ਿਰ ਉਸ ਦੋਰਾਹੇ ਤੇ ਆ ਕੇ ਬਹਿ ਗੲੀ ਹਾਂ,..
 
ਕਦੇ ਸੋਚਿਆ ਕੀ ਫ਼ਾਇਦਾ ਦੱਬੇ ਮੁਰਦਿਆਂ ਨੂੰ ਉਖਾੜ ਕੇ,
ਕਦੇ ਸੋਚਿਆ ਦੇਖਾਂ ਯਾਦਾਂ ਦੀ ਕਿਤਾਬ ਦੇ ਪੰਨਿਆਂ ਤੇ ਜੰਮੀ ਧੂੜ ਨੂੰ ਝਾੜ ਕੇ,

v.nice wording AMAN JI...
 
Top