ਮੇਰੇ ਲਫ਼ਜਾਂ ਦੀ ਉਦਾਸੀ

ਰਿਹਾ ਪਿੰਡੇ ਤੇ ਹਢਾਉਂਦਾ ਸੇਕ ਹਿਜ਼ਰ ਦੀਆਂ ਮਾਰਾਂ ਦਾ ,
ਰਿਹਾ ਪੱਤਝੱੜ ਨੂੰ ਪੁੱਛਦਾ ਮੈਂ ਸਿਰਨਾਵਾਂ ਬਹਾਰਾਂ ਦਾ l

ਮੈਂ ਹਜਾਰ ਵਾਰ ਟੁੱਟਕੇ ਬਿਖਰਦਾ ਰਿਹਾ ਜਿੰਦਗੀ ਵਿੱਚ ,
ਮੈਨੂੰ ਫਰਕ ਨਹੀ ਪੈਂਦਾ ਕੋਈ ਹੁਣ ਜਿੱਤਾਂ ਤੇ ਹਾਰਾਂ ਦਾ l

ਆਪਣਿਆਂ ਤੋਂ ਵਿੱਛੜ ਕੇ ਜੋ ਫਿਰੇ ਰਾਹਾਂ ਵਿੱਚ ਭਟਕਦਾ ,
ਕਾਹਦਾ ਮਾਣ ਉਸ ਪਰਿੰਦੇ ਨੂੰ ਕੋਲੋਂ ਲੰਘਦੀਆਂ ਡਾਰਾਂ ਦਾ l

ਮੈਂ ਅਣਜਾਣ ਸੀ ਦੋਸਤੀ ਤੇ ਇਸ਼ਕ ਵਣਜ਼ ਦੇ ਅਸੂਲਾਂ ਤੋਂ,
ਮੈਂ ਐਵੇਂ ਫੁੱਲਾਂ ਦੇ ਭੁਲੇਖੇ ਮੁੱਲ ਪੁੱਛਦਾ ਰਿਹਾ ਖਾਰਾਂ ਦਾ l

ਮੇਰੇ ਲਫ਼ਜਾਂ ਦੀ ਉਦਾਸੀ ਜੋ ਕਦੇ ਸਮਝ ਨਾ ਪਾਇਆ ਹੋਵੇ ,
ਮੁੱਲ ਕੀ ਪਾਉਣਾ ਸੀ ਕਦੇ ਓਹਨੇ ਕੀਤੇ ਇਕਰਾਰਾਂ ਦਾ l

ਵਕਤ ਦੇ ਗਿਆ ਤਜੁਰੱਬਾ ਮੈਨੂੰ ਖੋਹ ਕੇ ਮੇਰੀ ਮਸੂਮੀਅਤ ,
ਜੈਲੀ ਬਣ ਗਿਆ 'ਦੋਸ਼ੀ ਐਵੇਂ ਆਪਣੇ ਗੁਨਾਹਗਾਰਾਂ ਦਾ ll
 
"ਆਪਣਿਆਂ ਤੋਂ ਵਿੱਛੜ ਕੇ ਜੋ ਫਿਰੇ ਰਾਹਾਂ ਵਿੱਚ ਭਟਕਦਾ ,
ਕਾਹਦਾ ਮਾਣ ਉਸ ਪਰਿੰਦੇ ਨੂੰ ਕੋਲੋਂ ਲੰਘਦੀਆਂ ਡਾਰਾਂ ਦਾ l
ਮੈਂ ਅਣਜਾਣ ਸੀ ਦੋਸਤੀ ਤੇ ਇਸ਼ਕ ਵਣਜ਼ ਦੇ ਅਸੂਲਾਂ ਤੋਂ,
ਮੈਂ ਐਵੇਂ ਫੁੱਲਾਂ ਦੇ ਭੁਲੇਖੇ ਮੁੱਲ ਪੁੱਛਦਾ ਰਿਹਾ ਖਾਰਾਂ ਦਾ l"
Bohot vadia jelly ;)
 
Ginny

VIP
ਮੇਰੇ ਲਫ਼ਜਾਂ ਦੀ ਉਦਾਸੀ ਜੋ ਕਦੇ ਸਮਝ ਨਾ ਪਾਇਆ ਹੋਵੇ ,
ਮੁੱਲ ਕੀ ਪਾਉਣਾ ਸੀ ਕਦੇ ਓਹਨੇ ਕੀਤੇ ਇਕਰਾਰਾਂ ਦਾ l

Me shayari parhda te hunda c
Parh a veer comment karan nu v majboor kar dinda :salut
 
Top