ਈਦ ਮਨਾਈ

Sonu shah

Member
ਸਭ ਨੇ ਸੀ ਅੱਜ ਈਦ ਮਨਾਈ
ਪਰ ਮੇਰੇ ਚੰਨ ਦੀ ਰਾਂਤ ਨਾ ਆਈ
ਮੱਕੇ ਵੱਲ ਨੂੰ ਜਾਦੇ ਰਾਹੀ
ਗੱਲੇ ਸੀ ਮਿਲਦੇ ਭਾਈ- ਭਾਈ
ਦੇਖ ਕੇ ਬੈਠਾ ਕਬਰ ਤੇ ਕੱਲਾ
ਮੈਨੂੰ ਕਹਿੰਦੇ ਕਿਉ ਹੋਈਆ ਝੱਲਾ
ਉਸਨੇ ਨਹੀ ਹੁੱਣ ਮੁੜ ਕੇ ਆਉਣਾ
ਆ ਚੱਲ ਕਰੀਏ ਅੱਲਾ ਅੱਲਾ ...

ਫਿਰ ਲਾਹ ਕੇ ਸੁੱਟਿਆ ਉਸਦਾ ਛੱਲਾ
ਰੱਬ ਦੇ ਅੱਗੇ ਅਡਿਆ ਪੱਲਾ
ਕਿਉ ਤੂੰ ਕੀਤਾ ਮੈਨੂੰ ਕੱਲਾ
ਮੈ ਕਿਉ ਤੇਰੀ ਈਦ ਮਨਾਵਾਂ
ਮੈ ਕਿਉ ਤੇਰੇ ਮੱਕੇ ਜਾਵਾਂ
ਮੈ ਕਿਉ ਤੇਰੇ ਨਾਜ ਚੜਾਵਾ
ਬਸ ਤੂੰ ਨਹੀ, ਅੱਜ ਤੂੰ ਮੇਰਾ ਸਾਂਈ
ਸਭ ਨੇ ਸੀ ਅੱਜ ਈਦ ਮਨਾਈ
ਪਰ ਮੇਰੇ ਚੰਨ ਰਾਂਤ ਨਾ ਆਈ

ਸੁਣਕੇ ਮੇਰੀ ਪਿਆਰ ਕਹਾਣੀ
ਫਿਰ ਰੱਬ ਦੇ ਅੱਖੀ ਆਈਆ ਪਾਣੀ
ਜੇ ਤੋ ਚਾਹੁੰਦਾ ਉਹ ਮਰਜਾਣੀ
ਮੱਕੇ ਆ ਜਿੱਥੇ ਮਿਲਦੇ ਹਾਣੀ
ਸੋਨੂੰ ਸ਼ਾਹ ਅੱਜ ਮੱਕੇ ਜਾਣਾ
ਮੰਗ ਕੇ ਸੋਹਣਾਂ ਯਾਰ ਹੈ ਆਣਾ
"ਸ਼ਾਹ" ਸੱਚੇ ਰੱਬ ਨਾਲ ਪ੍ਰੀਤ ਹੇ ਲਾਂਈ
ਸਭ ਨੇ ਸੀ ਅੱਜ ਈਦ ਮਨਾਈ
ਪਰ ਮੇਰੇ ਚੰਨ ਦੀ ਰਾਂਤ ਨਾ ਆਈ..
ਸੋਨੂੰ ਸ਼ਾਹ
 
Top