ਈਦ ਮੁਬਾਰਕ

ਨਫ਼ਰਤ ਦੇ ਹੁਣ ਕੋਈ ਬੀਜ ਨਾ ਵੀਜੋ,
ਇਨਸਾਨੀਅਤ ਨੂੰ ਪਿਆਰ ਨਾਲ ਸੀਜੋ,
ਏਨੀ ਕੁ ਗੱਲ ਮੰਨ ਸਭ ਪੱਲੇ ਬੰਨ ਲਿਓ,
ਕੁਦਰਤ ਤੋੜ ਦੀ ਹਰੇਕ ਬੰਦੇ ਦੀ ਈਗੋ,
ਸੱਚ ਦੀ ਪਉੜੀ ਦੇ ਹਮੇਸ਼ਾ, ਬਣੋ ਉਚਾਰਕ,
ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ,

ਸੱਭ ਦੇ ਨੇ ਸਾਂਝੇ ਤਿਉਹਾਰ, ਈਦ ਵਿਸਾਖੀ,
ਰੰਗ ਚ’ ਨਾ ਭੰਗ ਪਾਇਓ, ਨਾ ਲਠਮ ਲਾਠੀ,
ਸਾਂਝੀਵਾਲਤਾ ਦਾ ਪ੍ਰਤੀਕ, ਹੁਣ ਤੁਸੀਂ ਬਣ ਕੇ,
ਮਾੜੇ ਵਕਤ ਪਏ ਤੇ' ਕਰੀਉ ਸੱਭ ਦੀ ਰਾਖੀ,
ਫੱਟੜਾ ਨੂੰ ਵੀ ਗਲ ਲਾ ਲਉ, ਬਣੋ ਉਪਚਾਰਕ,
ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ,

ਕਿੰਨਾ ਚੰਗਾ ਹੋਣਾ ਉਹ, ਜੋ ਫੇਰ ਆਊਗਾ ਸਮਾ,
ਮਿਲਾਪ ਹੋਣਾ ਹਰ ਥਾਂ, ਕਿਸੇ ਨੂੰ ਨਾ ਕੋਈ ਤਮਾ,
ਖੁੱਦ ਕਰ ਕੇ ਗੁਨਾਹ ਫੇਰ ਖੁੱਦ ਹੀ ਕਬੂਲਾਂ ਬੰਦਾਂ,
ਉਦੋਂ ਦਿਲ ਹੋਣਗੇ ਵੱਡੇ ਲੋਕਾਂ, ਕਰ ਦੇਣਗੇ ਛਮਾ,
ਰਹਿਣਾ ਨਹੀਓ ਫੇਰ ਕਿਸੇ ਮੰਨ ਵਿੱਚ ਹਰਕ,
ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 

Attachments

  • FB_IMG_1682138735960.jpg
    FB_IMG_1682138735960.jpg
    64.5 KB · Views: 51
Top