ਹਰਿੱਕ ਲਿਖਾਰੀ ਦੇ ਨਹੀਂ ਵੱਸ ਵਾਲੀ ਗੱਲ ਹੁੰਦੀ

KARAN

Prime VIP
ਹਰਿੱਕ ਲਿਖਾਰੀ ਦੇ ਨਹੀਂ ਵੱਸ ਵਾਲੀ ਗੱਲ ਹੁੰਦੀ
ਲਿਖਣੀ ਕਵੀਸ਼ਰੀ ਤੇ ਕਿੱਸੇ ਛੰਦ ਲਿਖਣਾ

ਬਹੁਤਿਆਂ ਲਿਖਾਰੀਆਂ ਦੀ ਆਦਤ ਜਹੀ ਬਣ ਗਿਆ
ਪੈਸੇ ਦੇ ਲਈ ਲਿਖਣਾ ਤੇ ਗੰਦ ਮੰਦ ਲਿਖਣਾ

ਧੀਆਂ ਭੈਣਾ ਕੁੜੀਆਂ ਨੂੰ ਨੀਵਾਂ ਜਿਆ ਵਿਖਾਈ ਜਾਣਾ
ਮੈਨੂੰ ਤਾਂ ਨਹੀਂ ਐਹੋ ਜਿਹਾ ਜੀ ਪਸੰਦ ਲਿਖਣਾ

ਜੇ ਕੋਈ ਪੁੱਛੇ ਵੱਡਿਆਂ ਵਡੇਰਿਆਂ ਦਾ ਨਾਮ ਕੀ ਏ
ਫੂਲਾ ਸਿਓਂ ਅਕਾਲੀ , ਬਾਬਾ ਬਿਧੀ ਚੰਦ ਲਿਖਣਾ

ਸੱਸੇ ਤੋਂ ਸਟੈਲ ਤੇ ਸਵੈਗ ਲਿਖੋ ਲੱਖ ਭਾਂਵੇਂ
ਭੁੱਲਗੇ ਕਿਓਂ ਸੱਸੇ ਤੋਂ ਹੀ ਸਰਹੰਦ ਲਿਖਣਾ

ਖੋਪਰ ਲੁਹਾਏ ਕਿਵੇਂ ਆਰਿਆਂ ਨਾ ਚੀਰੇ ਗਏ
ਕਿਵੇਂ ਸੀ ਕਟਾਇਆ ਓਹਨਾਂ ਬੰਦ ਬੰਦ ਲਿਖਣਾ

ਨਿੱਕੇ ਨਿੱਕੇ ਕਾਕੇ ਸਾਕੇ ਵੱਡੇ ਵੱਡੇ ਕਰ ਗਏ
ਇੱਕ ਪਾਪੀ ਰਾਜਾ ਇੱਕ ਖੂਨੀ ਕੰਧ ਲਿਖਣਾ

ਪਤਾ ਪੁੱਛੇ ਪਰਗਟ ਦਾ ਜੇ ਕੋਈ ਥੋਡੇ ਕੋਲੋਂ
ਜਿਲਾ ਕਰਨਾਲ ਅਤੇ ਪਿੰਡ ਅਸੰਧ ਲਿਖਣਾ

Zaildar pargat singh
 
Top