ਆਜੋ ਥੋਨੂ ਦੱਸਾਂ ਇਤਿਹਾਸ ਵਾਲੀ ਗੱਲ

KARAN

Prime VIP
ਬੰਦਾ ਸਿਓਂ ਬਹਾਦਰ ਦੇ ਜਲਵੇ ਦੀ ਗੱਲ
ਦੱਸਾਂ ਥੋਨੂ ਹਰੀ ਸਿੰਘ ਨਲਵੇ ਦੀ ਗੱਲ ?
ਯੋਧੇ, ਸੂਰਬੀਰਾਂ , ਸਰਦਾਰਾਂ ਵਾਲੀ ਗੱਲ
ਤੀਰਾਂ, ਤੇਗਾਂ, ਨੇਜੇ, ਤਲਵਾਰਾਂ ਵਾਲੀ ਗੱਲ
ਗੜ੍ਹੀ ਚਮਕੌਰ, ਸਰਹੰਦ ਵਾਲੀ ਗੱਲ
ਕਿਵੇਂ ਸੀ ਕਟਾਏ ਬੰਦ ਬੰਦ ਵਾਲੀ ਗੱਲ
ਭਾਈ ਸੁੱਖਾ ਅਤੇ ਮਹਿਤਾਬ ਵਾਲੀ ਗੱਲ
ਮੱਸੇ ਨਾਲ ਹੋਈ ਜੋ ਹਿਸਾਬ ਵਾਲੀ ਗੱਲ
ਪੁੱਤਰਾਂ ਦੇ ਪਏ ਜੋ ਵਿਛੋੜੇ ਵਾਲੀ ਗੱਲ
ਦਸਵੇਂ ਪਿਤਾ ਦੇ ਨੀਲੇ ਘੋੜੇ ਵਾਲੀ ਗੱਲ
ਨੰਦਪੁਰ ਝੂਲਦੇ ਹੋਏ ਝੰਡੇ ਵਾਲੀ ਗੱਲ
ਬਾਬਾ ਦੀਪ ਸਿੰਘ ਜੀ ਦੇ ਖੰਡੇ ਵਾਲੀ ਗੱਲ
ਸੁਣ ਲਓ ਅਜੀਤ ਤੇ ਜੁਝਾਰ ਵਾਲੀ ਗੱਲ
ਬੇਬੇ ਗੁਜਰੀ ਦੇ ਪਰਵਾਰ ਵਾਲੀ ਗੱਲ
ਭੁੱਲਿਓ ਨਾ ਮਹਾਰਾਣੀ ਜਿੰਦ ਵਾਲੀ ਗੱਲ
ਸੁਣ ਲਓ ਅਕਾਲੀ ਫੂਲਾ ਸਿੰਘ ਵਾਲੀ ਗੱਲ
ਰੋਜ਼ ਈ ਸੁਣਦੇ ਓ ਬਕਵਾਸ ਵਾਲੀ ਗੱਲ
ਆਜੋ ਥੋਨੂ ਦੱਸਾਂ ਇਤਿਹਾਸ ਵਾਲੀ ਗੱਲ ....

Zaildar Pargat Singh
 
Top