ਕੀ ਇਤਬਾਰ ਜਿੰਦਗੀ ਦੇ?

Yaar Punjabi

Prime VIP
ਮੁੱਕਣ ਇੰਤਜਾਰ ਘੜੀਆ ਦੇ,ਨਹੀ ਮੁੱਕਦੇ ਇੰਤਜਾਰ ਜਿੰਦਗੀ ਦੇ
ਇੱਕ ਇੱਕ ਕਰਕੇ ਗੁਅਾਚ ਚੱਲੇ ਦਿਲਦਾਰ ਜਿੰਦਗੀ ਦੇ
ਮੈਥੋ ਖੋਹ ਮੇਰੇ ਯਾਰ ਲੈ ਗਏ ਏ ਕੰਮਕਾਰ ਜਿੰਦਗੀ ਦੇ
ਮੈ ਭੁੱਲ ਗਿਆ ਹਾ ਕਰਨੀਆ ਸਰਾਰਤਾ ਵਿੱਚ ਕਾਰੋਬਾਰ ਜਿੰਦਗੀ ਦੇ
ਲੋਕੀ ਕਹਿੰਦੇ ਬਣ ਗਏ ਜਿੰਮੇਵਾਰ ਜਿੰਦਗੀ ਦੇ
ਇਹ ਧੋਖੇ,ਨਫਰਤ,ਮਤਲਬ ਸਾਡੇ ਰਿਸਤੇਦਾਰ ਜਿੰਦਗੀ ਦੇ
ਇਹ ਤਾ ਪਿੱਛਾ ਛੱਡਣਗੇ ਬਸ ਇਸ ਪਾਰ ਜਿੰਦਗੀ ਦੇ
ਰੁੱਤਾ ਵਾਗੂੰ ਬਦਲਦੇ ਵੇਖੇ ਨੇ ਰੰਗ ਕਈ ਵਾਰ ਜਿੰਦਗੀ ਦੇ
ਗਰੀਬਾ ਲਈ ਪੱਥਰ ਤੇ ਅਮੀਰਾ ਲਈ ਸੋਨੇ ਦੇ ਸਿੰਗਾਰ ਜਿੰਦਗੀ ਦੇ
ਕਈ ਜਿਉਣਾ ਚਾਹੁੰਦੇ ਨੇ ਦਿਨ ਹਜਾਰ ਜਿੰਦਗੀ ਦੇ
ਕਈਆ ਲਈ ਸਦੀਆ ਨੇ ਦਿਨ ਚਾਰ ਜਿੰਦਗੀ ਦੇ
ਮਨਦੀਪ ਖੋਰੇ ਕਦ ਤੁਰ ਜਾਣਾ ਕੀ ਇਤਬਾਰ ਜਿੰਦਗੀ ਦੇ

 
Top