ਜਿੱਦਣ ਦੀ ਉਹ ਸਾਡੀ ਜਿੰਦਗੀ ਚੋ ਗਈ ਏ

ਰੱਬ ਦੀ ਸੌਹ ਉੱਦਣ ਦੀ ਘਾਟ ਨਾ ਕੋਈ ਪਈ ਏ,,,
ਜਿੱਦਣ ਦੀ ਉਹ ਸਾਡੀ ਜਿੰਦਗੀ ਚੋ ਗਈ ਏ,,,


ਗੋਰਾ ਰੰਗ ਦੇਖਕੇ ਡੁੱਲ ਗਏ,ਉਹਦੇ ਪਿੱਛੇ ਸਭ ਕੁਝ ਭੁੱਲ ਗਏ
ਅਕਲੋ ਯਾਰੋ ਨਿਰੀ ਹੀ ਪੈਦਲ ਹੋਲੀ ਹੋਲੀ ਭੇਦ ਖੁੱਲ ਗਏ
ਯਾਰਾ ਦੇ ਮੋਬਾਇਲ ਬਰੈਸਲਟ ਉਹਦੇ ਪਿੱਛੇ ਕੋਢੀਔ ਮੁੱਲ ਗਏ
ਉੱਤੋ ਬਾਲ ਬਾਲ ਹੋਏ ਕਰਜਾਈ ਮਿੱਤਰਾ ਦੇ ਤਾ ਤੱਪੜ ਰੁਲ ਗਏ
ਉੱਦਣ ਦੀ ਹੀ ਮਿੱਤਰਾ ਦੀ ਜੇਬ ਭਰੀ ਪਈ ਏ,,,
ਜਿੱਦਣ ਦੀ ਉਹ ਸਾਡੀ ਜਿੰਦਗੀ ਚੋ ਗਈ ਏ,,,


ਹਰ ਵੇਲੇ ਕੰਨ ਨੂੰ ਫੋਨ,ਬੇਬੇ ਬਾਪੂ ਵੱਖਰਾ ਰੋਣ
ਉਹਦੀ ਖਾਤਿਰ ਫੇਸਬੁੱਕ ਉੱਤੇ 24 ਘੰਟੇ ਰਹਿੰਦਾ ਔਨ
ਲੈਣੀਆ ਪਈਆ ਮੁੱਲ ਲੜਾਈਆ ਭੰਨੀ ਤੇ ਭਨਵਾਈ ਧੋਣ
ਕਹਿਣ ਸਿਆਣੇ ਉੱਲੂ ਕੁੱਤੇ ਰਾਤਾ ਨੂੰ ਨਾ ਆਸ਼ਕ ਸੋਣ
ਉਸੇ ਦਿਨ ਦੀ ਹੀ ਮਿੱਤਰਾ ਨੇ ਰੱਜ ਨੀਦ ਲਈ ਏ
ਜਿੱਦਣ ਦੀ ਉਹ ਸਾਡੀ ਜਿੰਦਗੀ ਚੋ ਗਈ ਏ,,,


ਤੇਰਾ ਕਾਹਦਾ ਆੜੀ ਬਣ ਗਿਆ,ਰੋਡਵੇਜ ਦੀ ਲਾਰੀ ਬਣ ਗਿਆ
ਤੇਰੇ ਪਿੱਛੇ ਧੁੱਪੇ ਗੇੜੇ ਦੇਖ ਲੈ ਯਾਰ ਬਿਹਾਰੀ ਬਣ ਗਿਆ
ਲੋਕਾ ਕੋਲੋ ਮੰਗ ਮੰਗ ਪੈਸੇ ਮੈ ਤਾ ਨਿਰਾ ਭਿਖਾਰੀ ਬਣ ਗਿਆ
ਤੇਰੇ ਲਈ ਬੱਸ ਲਿਖਦਾ ਲਿਖਦਾ ਲੋਕੀ ਕਹਿਣ ਲਿਖਾਰੀ ਬਣ ਗਿਆ
ਇੱਕ ਯਾਰ ਦੀ ਹੱਡ ਬੀਤੀ ਪਵਨ ਨੇ ਤਾ ਕਹੀ ਏ
ਜਿੱਦਣ ਦੀ ਉਹ ਸਾਡੀ ਜਿੰਦਗੀ ਚੋ ਗਈ ਏ,,,
 
Top