ਫੇਰ ਕਿਤੇ ਜਾ ਕੇ ਸਾਡਾ ਹੁੰਦਾ ਏ ਗੁਜ਼ਾਰਾ

KARAN

Prime VIP
ਮੈਂ ਤਾਂ ਸੀਰੀ ਰਲ਼ਿਆ ਹਾਂ ਆੜੀ ਮੇਰੇ ਪੜ੍ਹਦੇ
ਮਾਪੇ ਮੇਰੇ ਭੁੱਖੇ ਰਹਿ ਦਿਹਾੜੀਆਂ ਨੇ ਕਰਦੇ
ਨਿੱਕਾ ਭਾਈ ਸੜਕਾਂ 'ਤੇ ਰੋੜੀ ਕੁੱਟਦਾ ਵਿਚਾਰਾ
ਫੇਰ ਕਿਤੇ ਜਾ ਕੇ ਸਾਡਾ ਹੁੰਦਾ ਏ ਗੁਜ਼ਾਰਾ....।

ਮਾਂ ਮੇਰੀ ਲੋਕਾਂ ਦੇ ਬੁਣਦੀ ਏ ਤਾਣੇ ਓਏ
ਉਹਦੇ ਵੱਟੇ ਲੋਕ ਸਾਨੂੰ ਦੇ ਜਾਂਦੇ ਦਾਣੇ ਓਏ
ਇਹਦੇ ਤੋਂ ਬਿਨਾਂ ਹੋਰ ਕੋਈ ਹੈ ਵੀ ਨਾ ਚਾਰਾ
ਫੇਰ ਕਿਤੇ....। .

ਚਾਚਾ ਮੇਰਾ ਲੋਕਾਂ ਦੀਆਂ ਮੱਝਾਂ ਫਿਰੇ ਚਾਰਦਾ
ਲਾਹੁੰਦਾ ਪਿਆ ਕਰਜ਼ਾ ਉਹ ਅਸ਼ੋਕ ਸ਼ਾਹੂਕਾਰ ਦਾ
ਚੁੱਕ ਭੈਣ ਦੇ ਵਿਆਹ 'ਤੇ ਜੋ ਲਾਇਆ ਸਰਦਾਰਾ
ਫੇਰ ਕਿਤੇ....। .

ਬੇਬੇ ਮੇਰੀ ਮੰਜੇ 'ਤੇ ਬਿਮਾਰ 'ਕਾਲੇ' ਪਈ ਆ
ਉਹਨੂੰ ਐਸੀ ਚੰਦਰੀ ਬਿਮਾਰੀ ਲੱਗ ਗਈ ਆ
ਦਵਾ ਦੀ ਥਾਂ ਦੇਣਾ ਪੈਂਦਾ ਬਾਹਾਂ ਦਾ ਸਹਾਰਾ
ਫੇਰ ਕਿਤੇ....।

Kala Toor​
 
Top