ਸਰਸਾ ਨਦੀ ਤੇ ਵਿਛੋੜਾ ਪੈ ਗਿਆ



ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।

ਰਾਤ ਹਨੇਰੀ ਬਿਜਲੀ ਲਿਸ਼ਕੇ,
ਰਾਹ ਜੰਗਲਾਂ ਦੇ ਪੈ ਗਏ ਨੇ ।।
ਰੇਸ਼ਮ ਨਾਲੋਂ ਸੋਹਲ ਸਰੀਰ ਨੂੰ,
ਦੁਖੜੇ ਸਹਿਣੇ ਪੈ ਗਏ ਨੇ ।।
ਛੋਟੀ ਉਮਰ ਦੇ ਦੋਨੋਂ ਬਾਲ ਜੀ,
ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।

ਕਹਿਰ ਦੀ ਸਰਦੀ ਹੱਡੀਆਂ ਚੀਰੇ,
ਬਾਲ ਨਿਆਣੇ ਕੰਬਦੇ ਨੇ ।।
ਉਂਗਲੀ ਫੜ ਕੇ ਮਾਂ ਗੁਜਰੀ ਦੀ,
ਰਾਹ ਪੱਥਰਾਂ ਦੇ ਲੰਘਦੇ ਨੇ ।।
ਕਦੋਂ ਅਜੀਤ ਤੇ ਜੁਝਾਰ ਵੀਰੇ ਆਉਣਗੇ,
ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।

ਉਮਰ ਨਿਆਣੀ ਦੋ ਬੱਚਿਆਂ ਦੀ,
ਇੱਕ ਮਾਂ ਬੁਢੜੀ ਸਾਥ ਕਰੇ ।।
ਬੇਦੋਸ਼ੇ ਇਹਨਾਂ ਨਿਰਦੋਸ਼ਾਂ ਦਾ,
ਕੌਣ ਹੈ ਜੋ ਇਨਸਾਫ਼ ਕਰੇ ।।
.ਕੈਸੀ ਹੋਣੀ ਨੇ ਖੇਡੀ ਚਾਲ ਜੀ,
ਗੰਗੂ ਪਾਪੀ ਉਹਨਾਂ ਦੇ ਨਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।

ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।​
 

JaspalSingh88

New member
ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
The roads are long and the journey is like a mountain, O beloved of the Gurus.

ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
At the time of separation from the Saraswati River, listen to the condition then.



ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ ।।
Lightning struck in the dark night, and the path led into the jungle.

ਰੇਸ਼ਮ ਨਾਲੋਂ ਸੋਹਲ ਸਰੀਰ ਨੂੰ, ਦੁਖੜੇ ਸਹਿਣੇ ਪੈ ਗਏ ਨੇ ।।
The delicate body endured the roughness of silk and became accustomed to pain.

ਛੋਟੀ ਉਮਰ ਦੇ ਦੋਨੋਂ ਬਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ।।
Both young children, Mother Gujri was with them.

ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
He was separated on the banks of the Saraswati River, hear his condition at that time.



ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ ।।
The bone-chilling cold shattered the bones, and the hair stood on end.

ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ ।।
With fingers injured, mother has walked on the path of stones.

ਕਦੋਂ ਅਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ।।
When will the brave warriors Ajit and Jujhar come, questioning Mata Gujri.

ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
Separated from the Saraswati River, listen to the condition of that time.



ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁਢੜੀ ਸਾਥ ਕਰੇ ।।
The two children are of a young age, with an old mother accompanying them.

ਬੇਦੋਸ਼ੇ ਇਹਨਾਂ ਨਿਰਦੋਸ਼ਾਂ ਦਾ, ਕੌਣ ਹੈ ਜੋ ਇਨਸਾਫ਼ ਕਰੇ ।।
Who is there to provide justice to these innocent people who are without a defender

.ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਉਹਨਾਂ ਦੇ ਨਾਲ ਜੀ ।।
What will be the outcome of this game, Gangu the sinner is playing with them.

ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
The separation occurred on the Saraswati River, listen to the condition at that time.



ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
The long roads wind through the mountains, crossing the beloved lands of the Gurus.

ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
At the time of separation from the Saraswati River, listen to the condition then.
 
Top