ਜੇਕਰ ਮੀਹ ਪੈ ਗਿਆ

Yaar Punjabi

Prime VIP
ਤਾਇਆ ਫੁੰਮਣ ਸਿੰਘ ਦੇ 2 ਕੁੜੀਆਂ ਸੀ
ਇਕ ਭਾਨੀ ਤੇ ਦੂਜੀ ਨਿੱਕੀ
ਤਾਏ ਨੇ ਦੋਹਾਂ ਦਾ ਕਰਤਾ ਵਿਆਹ
ਇਕ ਘੁਮਿਆਰਾਂ ਦੇ ਘਰ
ਤੇ
ਦੂਜੀ ਝਿਊਰਾਂ (ਮਹਿਰਿਆਂ )ਦੇ ਘਰ......... ਤਾਂ ਕੁੱਝ ਸਮੇ ਬਾਦ ਤਾਇਆ ਫੁੰਮਣ ਸਿੰਘ ਨੂੰ ਤਾਈ ਸੀਤੋ ਨੇ ਕੁੜੀਆ ਦਾ ਪਤਾ ਲੈਣ
ਲਈ ਭੇਜਿਆ,
ਤਾਂ ਤਾਇਆ ਫੁੰਮਣ ਸਿੰਘ ਪਹਿਲਾਂ
ਭਾਨੀ ਦੇ ਘਰ ਗਿਆ ਤੇ ਕਹਿੰਦਾ ਪੁੱਤ ਹੋਰ ਸੁਣਾਓ ਸਭ ਠੀਕ ਠਾਕ ਹੈ...?
ਤਾਂ ਭਾਨੀ ਕਹਿੰਦੀ ਬਾਪੂ ਜੀ -"ਕੀ ਦੱਸੀਏ ਬਹੁਤ ਸਾਰੇ ਮਿੱਟੀ ਦੇ ਭਾਂਡੇ ਬਣਾਏ ਪਏ ਨੇ
ਪਰ ਘਰ ਵਿਚ ਰੱਖਣ ਲਈ ਥਾਂ ਨਹੀ ਹੈ , ਇਸ ਕਰਕੇ ਬਾਹਰ ਹੀ ਰੱਖੇ ਨੇ ,ਜੇਕਰ ਮੀਹ ਪੈ ਗਿਆ ਅਸੀਂ ਤਾਂ ਜਮਾਂ ਹੀ ਪੱਟੇ ਜਾਵਾਂਗੇ..." ਤਾਇਆ ਫੁੰਮਣ ਸਿੰਘ ਕਹਿੰਦਾ-" ਰੱਬ ਭਲੀ ਕਰੂਗਾ ,ਬਸ ਇਹੀ ਕਹਿ ਕੇ ਉਹ
ਦੂਸਰੀ ਕੁੜੀ ਦਾ ਪਤਾ ਲੈਣ ਲਈ ਚੱਲ ਪਿਆ.."
ਹੁਣ ਤਾਇਆ ਪਹੁੰਚ ਗਿਆ ਨਿੱਕੀ ਦੇ ਘਰ...
ਤੇ ਕਹਿੰਦਾ-" ਪੁੱਤ ਹੋਰ ਸੁਣਾਓ ਸਭ ਠੀਕ ਠਾਕ ਹੈ...?" ਨਿੱਕੀ ਕਹਿੰਦੀ ਕੀ ਦੱਸੀਏ-"ਬਾਪੂ ਜੀ ਅਸੀਂ ਮੱਕੀ ਬੀਜੀ ਹੋਈ ਹੈ ਤੇ ਪਾਣੀ ਦਾ ਕੋਈ
ਸਾਧਨ ਨਹੀ ਤੇ ਘਰ ਵਿਚ ਖਾਣ ਖਾਤਰ ਦਾਣੇ ਨਹੀ ਜੇਕਰ ਮੀਂਹ ਨਾਂ ਪਿਆ
ਅਸੀ ਤਾਂ ਜਮਾਂ ਹੀ ਮਾਰੇ ਜਾਵਾਂਗੇ...." ਹੁਣ ਤਾਇਆ ਫੁੰਮਣ ਸਿੰਘ ਚੁੱਪ ਕਰੇ ਘਰ ਆ ਗਿਆ
ਤਾਈ ਸੀਤੋ ਕਹਿੰਦੀ -"ਭਾਨੇ ਦੇ ਬਾਪੂ ਕੁੜੀਆਂ ਵੱਲ ਸੁੱਖ ਸਾਂਦ ਤਾਂ ਹੈ,,?"
ਤਾਂ ਤਾਇਆ ਕਹਿੰਦਾ ਕੀ ਦੱਸਾਂ ਸੀਤੋ --"ਜਾ ਤਾਂ ਟਾਂਡਿਆਂ ਆਲੀ ਨਹੀਂ ਜਾ ਫਿਰ ਭਾਂਡਿਆਂ
ਆਲੀ ਨਹੀ...."
 

Jaswinder Singh Baidwan

Akhran da mureed
Staff member
:hassa "ਜਾ ਤਾਂ ਟਾਂਡਿਆਂ ਆਲੀ ਨਹੀਂ ਜਾ ਫਿਰ ਭਾਂਡਿਆਂ
ਆਲੀ ਨਹੀ...."

ki kare bechara :n
 
Top