Punjab News ਆਈ ਇਕ ਫੋਨ ਕਾਲ ਤੇ ਉਹ ਹੋ ਗਿਆ ਕੰਗਾਲ

[MarJana]

Prime VIP


ਸਮਰਾਲਾ (ਗਰਗ)-ਨੇੜਲੇ ਪਿੰਡ ਲੱਲ ਕਲਾਂ ਵਾਸੀ ਇਕ ਵਿਅਕਤੀ ਨਾਲ ਫੋਨ 'ਤੇ ਬੈਂਕ ਏ. ਟੀ. ਐਮ. ਦਾ ਪਾਸਵਰਡ ਲੈ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਨੇ 25 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਗੁਰਸ਼ਰਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਲੱਲ ਕਲਾਂ ਨੇ ਦੱਸਿਆ ਕਿ ਉਸ ਦਾ ਬੈਂਕ ਖਾਤਾ ਸਟੇਟ ਬੈਂਕ ਆਫ ਇੰਡੀਆ ਦੀ ਕਟਾਣੀ ਬ੍ਰਾਂਚ ਵਿਚ ਹੈ। ਬੀਤੇ ਦਿਨੀਂ ਉਸ ਨੂੰ ਇਕ ਕਾਲ ਆਈ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਉਕਤ ਬੈਂਕ ਦਾ ਮੁਲਾਜ਼ਮ ਦੱਸਦੇ ਹੋਏ ਕਿਹਾ ਕਿ ਤੁਹਾਡਾ ਏ.ਟੀ.ਐਮ. ਬੰਦ ਹੋ ਜਾਵੇਗਾ ਇਸ ਲਈ ਆਪਣੇ ਏ. ਟੀ. ਐੱਮ. ਦਾ ਪਾਸਵਰਡ ਦਿਓ ਤਾਂਕਿ ਏ.ਟੀ.ਐਮ. ਨੂੰ ਚਾਲੂ ਰੱਖਿਆ ਜਾ ਸਕੇ। ਜਿਵੇਂ ਹੀ ਗੁਰਸ਼ਰਨ ਨੇ ਉਕਤ ਠੱਗ ਨੂੰ ਬੈਂਕ ਮੁਲਾਜ਼ਮ ਸਮਝਦੇ ਹੋਏ ਆਪਣਾ ਏ. ਟੀ. ਐੱਮ. ਪਿੰਨ ਨੰਬਰ ਦਿੱਤਾ ਤਾਂ ਉਸ ਦੇ ਖਾਤੇ 'ਚੋਂ ਪੈਸੇ ਨਿਕਲਣੇ ਸ਼ੁਰੂ ਹੋ ਗਏ। ਦੋ ਦਿਨਾਂ 'ਚ ਹੀ ਉਸ ਦੇ ਖਾਤੇ 'ਚੋਂ 25 ਹਜ਼ਾਰ ਰੁਪਏ ਦੀ ਰਕਮ ਵੱਖ-ਵੱਖ ਫੋਨ ਕੰਪਨੀਆਂ ਦੇ ਰਿਚਾਰਜ ਖਾਤੇ ਅਤੇ ਹੋਰ ਆਨ ਲਾਈਨ ਸ਼ਾਪਿੰਗ ਕੰਪਨੀਆਂ ਦੇ ਖਾਤੇ 'ਚ ਚਲੀ ਗਈ।
ਗੁਰਸ਼ਰਨ ਸਿੰਘ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਕਰੀਬ 10 ਹਜ਼ਾਰ ਰੁਪਏ ਦੀ ਰਕਮ ਨਿਕਲਣ ਮਗਰੋਂ ਹੀ ਉਹ ਤੁਰੰਤ ਬੈਂਕ ਵਿਚ ਜਾਕੇ ਆਪਣੇ ਏ. ਟੀ. ਐੱਮ. ਦਾ ਪਾਸਵਰਡ ਵੀ ਬਦਲ ਆਇਆ ਸੀ ਪਰ ਉਸ ਤੋਂ ਬਾਅਦ ਵੀ 15 ਹਜ਼ਾਰ ਹੋਰ ਉਸ ਦੇ ਖਾਤੇ 'ਚੋਂ ਇਹ ਠੱਗ ਕੱਢਵਾ ਕੇ ਲੈ ਗਏ। ਠੱਗੀ ਦੇ ਸ਼ਿਕਾਰ ਹੋਏ ਗੁਰਸ਼ਰਨ ਸਿੰਘ ਨੇ ਇਸ ਮਾਮਲੇ 'ਚ ਬੈਂਕ ਦੇ ਕਿਸੇ ਮੁਲਾਜ਼ਮ ਦੀ ਮਿਲੀਭੁਗਤ ਹੋਣ ਦਾ ਵੀ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਕ ਠੱਗ ਕੋਲ ਕਿਸ ਤਰ੍ਹਾਂ ਉਸ ਦਾ ਬੈਂਕ ਖਾਤਾ ਅਤੇ ਉਸ ਦਾ ਮੋਬਾਈਲ ਨੰਬਰ ਪਹੁੰਚਿਆ।​
 

kit walker

VIP
Staff member
ਭਰਾ ਇਹ ਠਗ ਪਹਿਲਾ ਤੁਹਾਡਾ ਕਾਰਡ ਨੰ ਪੁਛਦੇ ਨੇ। ਫਿਰ ੲੇ ਟੀ ਅੈਮ ਪਾਸਵਰਡ ਪੂਛ ਕੇ ਕਾਰਡ ਨੂੰ ਆਨਲਾੲੀਨ ਪੈਮਂਟ ਲੲੀ ਰਜਿਸਟਰ ਕੀਤਾ ਜਾਦਾਂ ਹੈ। ੲੇ ਟੀ ਅੈਮ ਪਾਸਵਰਡ ਬਦਲਣ ਦੀ ਥਾਂ ਕਾਰਡ ਬਲਾਕ ਕਰਵਾ ਕੇ ਬਚਿਆ ਜਾ ਸਕਦਾ ਹੈ। ਵਾਧੂ ਸੇਫਟੀ ਲੲੀ ਕਾਰਡ ਤੇ ਆਨਲੲੀਨ ਪੈਮਂਟ ਸੇਵਾ ਬੰਦ ਕਰਵਾ ਦੇੳ।
 
Top