ਬੈਂਕ ਮੁਲਾਜ਼ਮ 10 ਤੇ 11 ਨੂੰ ਰਹਿਣਗੇ ਹੜਤਾਲ 'ਤੇ

[JUGRAJ SINGH]

Prime VIP
Staff member
ਜਲੰਧਰ, 28 ਜਨਵਰੀ (ਸ਼ਿਵ)-ਤਨਖ਼ਾਹ 'ਚ ਵਾਧੇ ਨੂੰ ਲੈ ਕੇ ਇੱਕ ਵਾਰ ਫਿਰ ਰੇੜਕਾ ਖੜ੍ਹਾ ਹੋਣ 'ਤੇ ਬੈਂਕ ਮੁਲਾਜ਼ਮਾਂ, ਅਧਿਕਾਰੀਆਂ ਨੇ 10, 11 ਫਰਵਰੀ ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ | ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਪੰਜਾਬ ਦੇ ਕਨਵੀਨਰ ਅੰਮਿ੍ਤ ਲਾਲ ਨੇ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਤੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਪ੍ਰਬੰਧਕਾਂ ਨਾਲ ਹੋਈ ਸੀ ਜਿਸ 'ਚ ਤਨਖ਼ਾਹਾਂ ਦਾ ਵਾਧਾ 9.5 ਫ਼ੀਸਦੀ ਤੋਂ ਵਧਾ ਕੇ 10 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਜਥੇਬੰਦੀਆਂ ਨੇ ਤਨਖ਼ਾਹ 'ਚ ਇਸ ਤੋਂ ਜ਼ਿਆਦਾ ਵਾਧਾ ਕਰਨ ਦੀ ਮੰਗ ਕੀਤੀ ਸੀ | ਤਨਖਾਹ 'ਚ ਕੀਤੇ ਵਾਧੇ ਤੋਂ ਸਹਿਮਤ ਨਾ ਹੁੰਦੇ ਹੋਏ ਜਥੇਬੰਦੀਆਂ ਨੇ ਦੇਸ਼ ਭਰ 'ਚ ਹੜਤਾਲ ਕਰਨ ਦਾ ਫ਼ੈਸਲਾ ਕੀਤਾ |
 
Top