ਲਿਖੇ ਹੋਏ ਨੋਟਾਂ ਦੇ ਚੱਲਣ 'ਤੇ ਰੋਕ ਨਹੀਂ-ਰਿਜ਼ਰਵ ਬੈ&#

[JUGRAJ SINGH]

Prime VIP
Staff member
ਮੁੰਬਈ—ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਸ ਨੇ ਲਿਖੇ ਹੋਏ ਨੋਟਾਂ ਦੇ ਚੱਲਣ 'ਤੇ ਕੋਈ ਰੋਕ ਨਹੀਂ ਲਗਾਈ ਗਈ ਹੈ ਅਤੇ ਬੈਂਕ ਅਜਿਹੇ ਨੋਟਾਂ ਨੂੰ ਲੈਣ ਤੋਂ ਮਨ੍ਹਾਂ ਨਹੀਂ ਕਰਨਗੇ। ਰਿਜ਼ਰਵ ਬੈਂਕ ਵਲੋਂ ਇਹ ਸਪੱਸ਼ਟੀਕਰਨ ਉਸ ਖਬਰ 'ਤੇ ਦਿੱਤਾ ਗਿਆ ਹੈ, ਜਿਸ 'ਚ ਕਿਹਾ ਗਿਆ ਸੀ ਕਿ 31 ਦਸੰਬਰ, 2013 ਤੋਂ ਬਾਅਦ ਕੋਈ ਵੀ ਬੈਂਕ ਅਜਿਹੇ ਨੋਟ ਨਹੀਂ ਲਵੇਗਾ, ਜਿਨ੍ਹਾਂ 'ਤੇ ਕੁਝ ਲਿਖਿਆ ਹੋਇਆ ਹੋਵੇ ਕਿਉਂਕਿ ਰਿਜ਼ਰਵ ਬੈਂਕ ਨੇ ਅਜਿਹਾ ਆਦੇਸ਼ ਦਿੱਤਾ ਹੈ। ਖਬਰ 'ਚ ਇਹ ਵੀ ਕਿਹਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਕੋਲ ਅਜਿਹੇ ਨੋਟ ਹਨ, ਉਹ ਇਕ ਜਨਵਰੀ ਤੋਂ ਪਹਿਲਾਂ ਇਨ੍ਹਾਂ ਨੂੰ ਬੈਂਕ ਦੀਆਂ ਨਜ਼ਦੀਕੀ ਬ੍ਰਾਂਚਾਂ 'ਚ ਜਾ ਕੇ ਬਦਲ ਲੈਣ ਕਿਉਂਕਿ ਬਾਅਦ 'ਚ ਬੈਂਕ ਇਸ ਨੂੰ ਸਵੀਕਾਰ ਨਹੀਂ ਕਰਨਗੇ। ਰਿਜ਼ਰਵ ਬੈਂਕ ਨੇ ਤੇਜ਼ੀ ਨਾਲ ਫੈਲਦੀ ਇਸ ਅਫਵਾਹ 'ਤੇ ਰੋਕ ਲਗਾਉਣ ਲਈ ਅਜਿਹੇ ਨੋਟਾਂ ਦੇ ਚੱਲਣ 'ਤੇ ਆਪਣਾ ਬਿਆਨ ਦਿੱਤਾ ਹੈ। ਬੈਂਕ ਨੇ ਕਿਹਾ ਹੈ ਕਿ ਇਹ ਅਫਵਾਹ ਝੂਠੀ ਹੈ ਅਤੇ ਉਸ ਨੇ ਲਿਖੇ ਹੋਏ ਨੋਟਾਂ ਦੇ ਚੱਲਣ 'ਤੇ ਰੋਕ ਦਾ ਕੋਈ ਆਦੇਸ਼ ਕਦੇ ਜਾਰੀ ਨਹੀਂ ਕੀਤਾ। ਹਾਲਾਂਕਿ ਬੈਂਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਙ ਨੋਟਾਂ 'ਤੇ ਲਿਖਣ ਦੀ ਆਦਤ ਛੱਡ ਦੇਣ ਕਿਉਂਕਿ ਇਹ ਉਸ ਦੇ ਸਾਫ ਨੋਟਾਂ ਦੇ ਚੱਲਣ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦੇ ਖਿਲਾਫ ਹੈ।
 

KARAN

Prime VIP
Re: ਲਿਖੇ ਹੋਏ ਨੋਟਾਂ ਦੇ ਚੱਲਣ 'ਤੇ ਰੋਕ ਨਹੀਂ-ਰਿਜ਼ਰਵ ਬ&#263

janta kamli hoyi pyi c hun saah milu
 
Top