ਵਿਧਾਇਕ ਸਿਰਸਾ ਬਾਰੇ ਬੈਂਕ ਦੇ ਇਸ਼ਤਿਹਾਰ ਨੂੰ ਲੈ &#25

[JUGRAJ SINGH]

Prime VIP
Staff member
ਨਵੀਂ ਦਿੱਲੀ, 23 ਜਨਵਰੀ (ਜਗਤਾਰ ਸਿੰਘ)- ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਇਕੋ ਇਕ ਵਿਧਾਇਕ ਮਨਜਿੰਦਰ ਸਿੰਘ ਸਿਰਸਾ (ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਬਾਰੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਜਾਰੀ ਕੀਤੇ ਗਏ ਇਕ ਇਸ਼ਤਿਹਾਰ ਨੂੰ ਲੈ ਕੇ ਸਿਆਸੀ ਹਲਕਿਆਂ, ਆਮ ਜਨਤਾ ਤੇ ਸੋਸ਼ਲ ਸਾਈਟਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਪ੍ਰੰਤੂ ਦਿੱਲੀ ਦੇ ਵਿਧਾਇਕ ਅਤੇ ਦਿੱਲੀ ਗੁਰਦੁਆਰਾ ਕਮੇਟੀ ਵਰਗੀ ਧਾਰਮਿਕ ਸੰਸਥਾ ਦੇ ਮੁਖੀ ਅਹੁਦੇਦਾਰ ਹੋਣ ਕਾਰਨ ਸ: ਸਿਰਸਾ ਨਾਲ ਸੰਬੰਧਿਤ ਇਸ਼ਤਿਹਾਰ ਬਾਰੇ ਚੱਲ ਰਹੀ ਚਰਚਾ 'ਚ ਲੋਕਾਂ ਵੱਲੋਂ ਜ਼ਿਆਦਾ ਦਿਲਚਸਪੀ ਵਿਖਾਈ ਜਾ ਰਹੀ ਹੈ | ਪੰਜਾਬ ਨੈਸ਼ਨਲ ਬੈਂਕ ਦੀ ਰਜਿੰਦਰ ਭਵਨ ਵਿਖੇ ਸਥਿਤ ਜਾਇਦਾਦ ਰਿਕਵਰੀ ਪ੍ਰਬੰਧ ਬ੍ਰਾਂਚ ਵੱਲੋਂ 20 ਜਨਵਰੀ 2014 ਨੂੰ ਜਾਰੀ ਕੀਤੇ ਗਏ ਇਸ ਇਸ਼ਤਿਹਾਰ 'ਚ ਜਾਣਕਾਰੀ ਦਿੱਤੀ ਗਈ ਕਿ ਗੁਰਚਰਨ ਸਿੰਘ ਬਤਰਾ ਤੇ (ਦਿੱਲੀ ਕਮੇਟੀ ਦੇ ਜਨਰਲ ਸਕੱਤਰ) ਮਨਜਿੰਦਰ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਦੀ ਪ੍ਰਸ਼ਾਂਤ ਵਿਹਾਰ ਬ੍ਰਾਂਚ ਤੋਂ ਕਰਜਾ ਲਿਆ ਸੀ | ਇਸ਼ਤਿਹਾਰ ਮੁਤਾਬਿਕ, ਬੈਂਕ ਦਾ ਕਰਜਾ ਵਾਪਸ ਨਾ ਮੋੜਨ ਕਾਰਨ ਉਕਤ ਦੋਵੇਂ ਵਿਅਕਤੀਆਂ ਦੇ ਖਾਤੇ ਨੂੰ ਬੈਂਕ ਵੱਲੋਂ 'ਨਾਨ-ਪਰਫਾਰਮਿੰਗ ਐਸੈਟ' ਐਲਾਨ ਦਿੱਤਾ ਗਿਆ ਹੈ, ਜਿਸ 'ਚ ਬੈਂਕ ਨੇ 30 ਜੂਨ 2011 ਨੂੰ ਇਨ੍ਹਾਂ ਦੋਵੇਂ ਵਿਅਕਤੀਆਂ ਤੋਂ 2 ਕਰੋੜ 28 ਲੱਖ 28 ਹਜ਼ਾਰ ਰੁਪਏ ਅਤੇ ਉਸ ਤੋਂ ਬਾਅਦ ਦੇ ਵਿਆਜ ਦੀ ਰਕਮ ਵਸੂਲਣੀ ਹੈ | ਇਸ਼ਤਿਹਾਰ 'ਚ ਜ਼ਿਕਰ ਕੀਤਾ ਗਿਆ ਹੈ ਕਿ ਉਕਤ ਕਰਜੇ ਲਈ ਇਨ੍ਹਾਂ ਦੋਵੇਂ ਵਿਅਕਤੀਆਂ ਵੱਲੋਂ 7/77, ਵੈਸਟ ਪੰਜਾਬੀ ਬਾਗ, ਨਵੀਂ ਦਿੱਲੀ (ਸ: ਸਿਰਸਾ ਦਾ ਨਿਵਾਸ) ਵਾਲੀ ਜਾਇਦਾਦ ਦੀ ਗਿਰਵੀ ਰੱਖੀ ਗਈ ਸੀ, ਜਿਸਦੇ ਮਾਲਕ ਇਹ ਦੋਵੇਂ ਵਿਅਕਤੀ ਹਨ | ਬੈਂਕ ਨੇ ਆਮ ਜਨਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਕਤ ਜਾਇਦਾਦ ਦੇ ਸਬੰਧ 'ਚ ਇਨ੍ਹਾਂ ਵਿਅਕਤੀਆਂ ਨਾਲ ਕਿਸੇ ਤਰ੍ਹਾਂ ਦਾ ਲੈਣ-ਦੇਣ ਨਾ ਕੀਤਾ ਜਾਵੇ | ਬੈਂਕ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਮਨਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਬਤਰਾ ਦੀ ਮਲਕੀਅਤ ਵਾਲੀਆਂ ਹੋਰਨਾਂ ਜਾਇਦਾਦਾਂ ਬਾਰੇ ਵੀ ਬੈਂਕ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਬੈਂਕ ਇਨ੍ਹਾਂ ਤੋਂ ਆਪਣੇ ਕਰਜ ਦੀ ਰਕਮ ਵਸੂਲ ਸਕੇ |
 
Top