ਇਸ ਤੋ ਵੱਡੀ ਵੀ ਕੀ ਕੋਈ ਕਰਾਮਾਤ ਹੈ

Yaar Punjabi

Prime VIP
"ਇਥੇ ਸੱਚ ਰੋਜ ਹੀ ਵਿੱਕ ਜਾਦਾ
ਝੂਠ ਹੀ ਬੱਸ ਟਿੱਕ ਜਾਦਾ
ਜੋ ਸੱਚਾ ਉਹ ਕੱਲਾ ਹੈ, ਜੋ ਝੂਠਾ
ਉਹ ਵਿੱਚ ਲੋਕਾ ਰਹਿਣਾ ਸਿੱਖ ਜਾਦਾ"
ਝੂਠ ਦਾ ਇਥੇ ਦਿਨ ਚੜਿਆ
ਤੇ ਸੱਚ ਦੀ ਹੋਈ ਰਾਤ ਹੈ
ਦੱਸੋ ਹੁਣ ਕੋਈ
ਇਸ ਤੋ ਵੱਡੀ ਵੀ ਕੀ ਕੋਈ ਕਰਾਮਾਤ ਹੈ

"ਸਭ ਤੋ ਵੱਡੀ ਕਰਾਮਾਤ ਇਹ ਸਿੱਕੇ
ਜਿਹਦੇ ਕਰਕੇ ਇਥੇ ਇਮਾਨ ਨੇ ਵਿੱਕੇ
ਰਿਸਤੇ ਨਾਤੇ ਦਾਅ ਤੇ ਲੱਗੇ
ਕਰਤੇ ਜਿਹਨੇ ਰੰਗ ਲਹੂ ਦੇ ਇੰਨੇ ਫਿੱਕੇ"
ਇਥੇ ਸਿਆਣਿਆ ਤੋ ਉਚੇ ਕਮਲੇ
ਇਹ ਸਿੱਕਿਆ ਦੀ ਅੌਕਾਤ ਹੈ
ਦੱਸੋ ਹੁਣ ਕੋਈ
ਇਸ ਤੋ ਵੱਡੀ ਵੀ ਕੀ ਕੋਈ ਕਰਾਮਾਤ ਹੈ

"ਚਿੜੀਆ ਤੋ ਜਿਹਨੇ ਬਾਜ ਬਣਾਏ ਉਹ ਤਲਵਾਰ ਹੈ
ਮਜਲੂਮ ਵੀ ਜਿਹਨੇ ਬਣਾਏ ਰਾਜੇ ਉਹ ਹਥਿਆਰ ਹੈ
ਇਹ ਹੀ ਆਜਾਦ ਕਰਾਏ ਤੇ ਗੁਲਾਮ ਬਣਾਏ
ਜੋ ਸਾਹਮਣੇ ਆਏ ਉਹੀ ਇਹਦਾ ਸਿਕਾਰ ਹੈ"
ਬੰਦੇ ਨੂੰ ਭੁਲੇਖਾ ਪਾ ਦੇਵੇ ਰੱਬ ਹੋਣ ਦਾ
ਕਿਆ ਇਸਦੀ ਬਾਤ ਹੈ
ਦੱਸੋ ਹੁਣ ਕੋਈ
ਇਸ ਤੋ ਵੱਡੀ ਵੀ ਕੀ ਕੋਈ ਕਰਾਮਾਤ ਹੈ

"ਦੂਜਿਆ ਦੀ ਜਿੱਤ ਲਈ ਜੋ ਸਭ ਕੁੱਝ ਹਾਰ ਜਾਵੇ
ਦੂਜਿਆ ਦੇ ਲਈ ਜੋ ਆਪਣਾ ਆਪਾ ਵਾਰ ਜਾਵੇ
ਜੁਲਮ ਨੂੰ ਠੱਲ ਪਾਉਣ ਲਈ ਵਿਰਲਾ ਹੀ ਆਵੇ ਅੱਗੇ
ਮਨਦੀਪ ਵਿਰਲਾ ਹੀ ਛੱਡ ਸੰਸਾਰ ਜਾਵੇ"
ਗੁਰੂ ਤੇਗ ਬਹਾਦਰ ਜੀ ਨੇ ਕੀਤੀ ਕੁਰਬਾਨੀ
ਨਾ ਵੇਖੀ ਕੋਈ ਜਾਤ ਪਾਤ ਹੈ
ਦੱਸੋ ਹੁਣ ਕੋਈ
ਇਸ ਤੋ ਵੱਡੀ ਵੀ ਕੀ ਕੋਈ ਕਰਾਮਾਤ ਹੈ

__________________
 
Top