ਤੇਰੇ ਆਉਣ ਦੀ ਤਰੀਕ ਲੰਘੀ ਜਾਦੀ ਹੈ,

ਤੇਰੇ ਆਉਣ ਦੀ ਤਰੀਕ ਲੰਘੀ ਜਾਦੀ ਹੈ,
ਮੇਰੀ ਮੌਤ ਹੀ ਮੇਰੇ ਤੋ ਸੰਗੀ ਜਾਦੀ ਹੈ|

ਇਸ ਭੁਲੇਖੇ ਤੋ ਮੈਨੂੰ ਕੋਈ ਖਬਰਸਾਰ ਕਰੇ,
ਮੇਰੀ ਜਾਨ ਮੇਰੇ ਸ਼ਹਿਰ ਚੋ ਲੰਘੀ ਜਾਦੀ ਹੈ|

ਉਹ ਖੁਸ਼ ਹੈ ਤਾ ਮੈ ਵੀ ਖੁਸ਼ ਹੋਵਾਗਾ,
ਮੇਰੇ ਬਿਨ ਖੁਸ਼ ਹੈ ਇਹੀ ਚਰਚਾ ਡੰਗੀ ਜਾਦੀ ਹੈ|

ਚਾਹੇ ਦਿਨ ਹੋਵੇ ਫ਼ਿਰ ਵੀ ਭਟਕ ਜਾਦਾ ਹਾ,
ਮੇਰੀ ਮੰਜ਼ਿਲ ਵੀ ਮੇਰੇ ਤੋ ਸੰਗੀ ਜਾਦੀ ਹੈ|

ਕਦ ਦਾ ਬੈਠਾ ਹਾ ਮੌਤ ਨੂੰ ਮੈ ਉਡੀਕਾ,
ਕੀ ਕਰਾ ਜ਼ਿੰਦਗੀ ਹੀ ਮਹੌਲਤ ਮੰਗੀ ਜਾਦੀ ਹੈ|

ਬੇਰੰਗ ਹੋ ਗਈ ਬਲਜਿੰਦਰ ਹਰ ਸ਼ਾਮ-ਉ-ਸਹਰ,
ਹਿਜ਼ਰ ਚ ਤੇਰੀ ਯਾਦ ਹੀ ਗਮਾ ਨੂੰ ਰੰਗੀ ਜਾਦੀ ਹੈ
 

GREWAL BAI

Member
[ਕਦ ਦਾ ਬੈਠਾ ਹਾ ਮੌਤ ਨੂੰ ਮੈ ਉਡੀਕਾ,
ਕੀ ਕਰਾ ਜ਼ਿੰਦਗੀ ਹੀ ਮਹੌਲਤ ਮੰਗੀ ਜਾਦੀ ਹੈ|]
 
Top