ਹੁਣ ਸਾਨੂੰ ਡਰ ਲੱਗਦਾ ਹੈ

KARAN

Prime VIP
ਕੋਲ ਨਾ ਆਵੇ
ਸੱਪਨਾ ਨਾ ਵਿਖਾਵੇ,
ਹੁਣ ਸਾਨੂੰ ਡਰ ਲੱਗਦਾ ਹੈ,
ਪਿਆਰ ਦਿਆ ਬਾਤਾ ਤੋ,ਉਹਨਾ ਮੁਲਾਕਾਤਾ ਤੋ,
ਦੋਸਤੀ ਦੇ ਵਾਧਿਆ ਤੋ,
ਰਿਸ਼ਤਿਆ ਤੇ ਕੱਚੇ ਧਾਗਿਆ ਤੋ.
ਹੁਣ ਸਾਨੂੰ ਡਰ ਲੱਗਦਾ ਹੈ,
ਜਦ ਦਿੱਲ ਟੁੱਟ ਜਾਂਦਾ ਹੈ ਜਦ ਕੋਈ ਛੱਡ ਜਾਂਦਾ ਹੈ,
ਜਦ ਸੱਪਨਾ ਬਿਖਰ ਜਾਂਦਾ ਹੈ,
ਰਿਸ਼ਤਿਆ ਦੀ ਇਸ ਹਕੀਕਤ ਤੋ
ਹੁਣ ਸਾਨੂੰ ਡਰ ਲੱਗਦਾ ਹੈ,
ਪਿਆਰ ਦੇ ਨਾਮ ਤੋ,ਉਹਦੇ ਅਣਜਾਮ ਤੋ
ਕਿਸੇ ਦੇ ਇਨਕਾਰ ਤੋ,ਆਪਣੇ ਹੀ ਪਿਆਰ ਤੋ,
ਹੁਣ ਸਾਨੂੰ ਡਰ ਲੱਗਦਾ ਹੈ
ਦੋਸਤ ਦੀ ਦੋਸਤੀ ਤੋ,
ਉਹਦੀ ਖਮੋਸ਼ੀ ਤੋ,
ਨੀਦ ਦੇ ਸੱਪਨਿਆ ਤੋ,
ਤੇ ਕੁਝ ਖਾਂਸ ਆਪਣਿਆ ਤੋ
ਹੁਣ ਸਾਨੂੰ ਹੁਣ ਡਰ ਲੱਗਦਾ ਹੈ |
 
Top