ਕਿਉ ਅਜਿਹਾ ਵਾਰ ਵਾਰ ਲੱਗਦਾ ਹੈ,,,

ਜਿੰਦਗੀ ਹੋ ਗਈ ਬੇਕਾਰ ਲੱਗਦਾ ਹੈ,,,
ਸ਼ਕਲ ਹੀ ਏਦਾਂ ਦੀ ਬਣਾਈ ਰੱਖਦਾ ਉਹ
ਚਗਾ ਭਲਾ ਵੀ ਬਿਮਾਰ ਲੱਗਦਾ ਹੈ,,,
ਸਮਝ ਨੀ ਆਉਦੀ ਉਹਦੇ ਦਿਲ ਚ ਕੀ
ਕਦੇ ਨਫਰਤ ਕਦੇ ਪਿਆਰ ਲੱਗਦਾ ਹੈ,,,
ਵਹਿਮ ਹੀ ਸਹੀ ਪਰ ਹੁਣ ਵੀ ਕਦੇ ਕਦੇ
ਮੇਰਾ ਕਰਦਾ ਕੋਈ ਇੰਤਜਾਰ ਲੱਗਦਾ ਹੈ,,,
ਮੇਰੀਆ ਕਮਜੋਰੀਆ ਤੋ ਵਾਕਫ ਹੋਏ ਦੁਸ਼ਮਣ
ਦੁਸ਼ਮਣਾ ਚ ਰਲਿਆ ਕੋਈ ਯਾਰ ਲੱਗਦਾ ਹੈ,,,
ਮਾਂ ਦੇ ਬਿਨਾ ਤਾ ਅੱਜ ਵੀ "ਪਵਨ" ਸਭ ਨੂੰ
ਬੱਸ ਸਿਰੇ ਦਾ ਗਵਾਰ ਲੱਗਦਾ ਹੈ,,,
 
Top