ਯਾਰੋ ਗੁਰਪ੍ਰੀਤ ਦੀ ਦੁੱਖਾ ਦਰਦਾ ਦੀ ਕਹਾਣੀ ਲਿਖਦ&#262

gurpreetpunjabishayar

dil apna punabi
ਯਾਰੋ ਗੁਰਪ੍ਰੀਤ ਦੀ ਦੁੱਖਾ ਦਰਦਾ ਬਹੁਤ ਲੰਬੀ ਕਹਾਣੀ ਆ
ਉਸ ਮਰਜਾਣੀ ਯਾਦ ਦਿਲ ਵਿਚ ਵਸੀ ਪੁਰਾਣੀ ਆ
ਇਸ ਲਈ ਆਪੇ ਹੀ ਚੱਲਦੀ ਟੁੱਟੀ ਕਲਮ ਮੇਰੀ ਨਿਮਾਣੀ ਆ

ਯਾਰੋ ਮੈ ਅਪਣੀ ਟੁੱਟੀ ਕਲਮ ਨਾਲ ਆਪ ਬੀਤੀ ਲਿਖਦਾ ਆ
ਕੁਝ ਪਿੱਠ ਤੇ ਖਾਧੇ ਯਾਰੋ ਵਲੋ ਵਾਰਾ ਬਾਰੇ ਲਿਖਦਾ ਆ
ਕੁਝ ਹੁਸਨ ਦਿਆ ਬਦਲੀਆ ਸਰਕਾਰਾ ਬਾਰੇ ਲਿਖਦਾ ਆ

ਕੁਝ ਲੁਟਿਆ ਪੰਜਾਬ ਦੇ ਸਿੱਖ ਲਿਡਰਾ ਨੇ ਪੰਜਾਬ ਨੂੰ ਆ
ਬੱਸ ਉਹਨਾ ਦਿਆ ਹੇਰਾ ਫੇਰੀਆ ਦਾ ਚਿੱਠਾ ਲਿਖਦਾ ਆ
ਕੁਝ ਕੁ ਗਰਦਾਰ ਸਾਡੇ ਸਿੱਖ ਲਿਡਰਾ ਬਾਰੇ ਲਿਖਦਾ ਆ

ਕੁਝ ਸਿੰਘਾ ਸਰਦਾਰਾ ਨਾਲ ਹੋਏ ਧੱਕੇ ਬਾਰੇ ਲਿਖਦਾ ਆ
26 ਸਾਲ ਪੁਰਾਣੀ ਦਿਲੀ ਦੇ ਦੱਗਿਆ ਕਹਾਣੀ ਲਿਖਦਾ ਆ
ਕੁਝ 1984 ਚ ਮਾਰੇ ਮੁੰਡੇ ਝੁਠੇ ਮੁਕਾਬਿਲਾ ਚ ਬਾਰੇ ਲਿਖਦਾ ਆ

ਯਾਰੋ ਨਾ ਕੋਈ ਮੈ ਸ਼ਾਯਰ ਨਾ ਕੋਈ ਕਵੀ ਆ
ਜੋ ਅੱਖਾ ਮੁਹਰੇ ਭਿਆਨਕ ਮੰਜਰ ਦਿਸਦਾ ਆ
ਉਹੀ ਦਰਦ ਭਰੀ ਕਹਾਣੀ ਗੁਰਪ੍ਰੀਤ ਸ਼ੇਅਰ ਵਿੱਚ ਲਿਖ ਦਿਦਾ ਆ
 
Top