Bhardwaj Ramesh
Member
ਅੱਖੀਆਂ ਦੀ ਝੀਲ ‘ਚ, ਕਿਨਾਰੇ ਲਭਦੇ ਹੋ i
ਜਿੰਦਗੀ ਦੀ ਜੰਗ ਲਈ, ਸਹਾਰੇ ਲਭਦੇ ਹੋ i
ਵੱਢ਼ ਦਿੱਤਾ ਰੱਸਾ ਹੱਥੀਂ, ਪਿਆਰ ਵਾਲਾ ਆਪੇ,
ਹੁਣ ਤੁਸੀਂ ਪੀਂਘ ਦੇ, ਹੁਲਾਰੇ ਲਭਦੇ ਹੋ i
ਤੁਰੇ ਨਹੀਂ ਨਾਲ ਲੈ ਕੇ, ਰਾਹਗੀਰ ਨੂੰ ਵੀ,
ਰਾਹ ਵਿਚ ਮਿਲੇ ਜੋ, ਇਸ਼ਾਰੇ ਲਭਦੇ ਹੋ i
ਖੂਨੀਆਂ ਦੇ ਨਾਲ ਸਧਾ, ਭਾਈਵਾਲ ਰਹੇ,
ਖੰਜਰ ਛੁਪਾ ਕੇ, ਹਤਿਆਰੇ ਲਭਦੇ ਹੋ i
ਰਾਹਾਂ ਵਿਚ ਡਿਗ ਕੇ, ਨਾ ਉਠਣਾ ਹੀ ਸਿਖੇ,
ਸਬਰਾਂ ਦੇ ਪੈਂਡੇ ਤੁਸੀਂ, ਹਾਰੇ ਲਭਦੇ ਹੋ i
ਅੱਖੀਂਆਂ ‘ਚੋਂ ਕੇਰ ਦਿੱਤੇ, ਪਿਆਰ ਵਾਲੇ ਮੋਤੀ,
ਫੋਲ ਫੋਲ ਮਿੱਟੀ ਉਹ, ਸਿਤਾਰੇ ਲਭਦੇ ਹੋ i
ਅਜਲਾਂ ਤੋਂ ਜਿੱਤ ਸਧਾ, ਵਫ਼ਾ ਦੀ ਹੀ ਹੋਈ,
ਯਾਰ ਲਈ ਸੋਹਲ ਝੂਠੇ, ਲਾਰੇ ਲਭਦੇ ਹੋ i
ਆਰ.ਬੀ.ਸੋਹਲ