Punjab News ਡੇਰਾ ਪ੍ਰੇਮੀ ਅਧਿਆਪਕਾਂ ਨੇ ਸਿੱਖ ਲੜਕੀ ਦੀ ਕ੍ਰਿ&#260

Android

Prime VIP
Staff member
ਏਕਨੂਰ ਖਾਲਸਾ ਫੌਜ ਤੇ ਪੁਲਸ ਪੁੱਜੀ ਸਕੂਲ
ਬਠਿੰਡਾ :- ਪਿੰਡ ਸਾਹਨੇਵਾਲੀ ਜ਼ਿਲਾ ਮਾਨਸਾ ਵਿਖੇ ਸਕੂਲੀ ਬੱਚਿਆਂ ਨੂੰ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਲਿਜਾ ਕੇ 'ਜਾਮ-ਏ-ਇੰਸਾਂ' ਪਿਲਾਉਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਜ਼ਿਲਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਵੀ ਡੇਰਾ ਪ੍ਰੇਮੀ ਅਧਿਆਪਕਾਂ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਲੜਕੀ ਦੀ ਕ੍ਰਿਪਾਨ ਉਤਰਵਾਉਣ ਦਾ ਮਾਮਲਾ ਵੀ ਸਾਹਮਣੇ ਆ ਗਿਆ ਹੈ, ਜਿਸ ਨੂੰ ਲੈ ਕੇ ਅੱਜ ਏਕਨੂਰ ਖਾਲਸਾ ਫੌਜ ਦਾ ਵਫਦ ਤੇ ਪੁਲਸ ਪਾਰਟੀ ਮੌਕੇ 'ਤੇ ਪੁੱਜੀ, ਜਿਸ ਤਹਿਤ ਸਕੂਲ ਦੇ ਪਿੰ੍ਰਸੀਪਲ ਅਤੇ ਅਧਿਆਪਕਾਂ ਨੇ ਮਾਫੀ ਮੰਗ ਲਈ ਹੈ। ਫਿਲਹਾਲ ਮਾਮਲਾ ਸ਼ਾਂਤ ਹੋ ਗਿਆ ਹੈ।
ਅੱਜ ਇਥੇ ਏਕਨੂਰ ਖਾਲਸਾ ਫੌਜ ਜ਼ਿਲਾ ਬਠਿੰਡਾ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਦਾਨ ਸਿੰਘ ਵਾਲਾ ਦੀ ਇਕ ਅਧਿਆਪਕ ਬੇਅੰਤ ਕੌਰ, ਜੋ ਡੇਰਾ ਪ੍ਰੇਮੀ ਹੈ, ਨੇ ਅੱਠਵੀਂ ਜਮਾਤ ਦੀ ਸਿੱਖ ਲੜਕੀ ਲਖਵਿੰਦਰ ਕੌਰ ਨੂੰ ਕਲਾਸ 'ਚੋਂ ਬਾਹਰ ਕੱਢ ਕੇ ਉਸਦੀ ਕ੍ਰਿਪਾਨ ਉਤਰਵਾ ਦਿੱਤੀ। ਕ੍ਰਿਪਾਨ ਸਿੱਖ ਧਰਮ ਦੀ ਨਿਸ਼ਾਨੀ ਹੈ, ਜਿਸ ਨੂੰ ਉਤਰਵਾ ਕੇ ਉਕਤ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜਿਸ ਦਾ ਮੰਤਵ ਸਿੱਖ ਲੜਕੀ ਨੂੰ ਡੇਰਾ ਪ੍ਰੇਮੀ ਬਣਨ ਲਈ ਪ੍ਰੇਰਿਤ ਕਰਨਾ ਸੀ।
ਸੂਚਨਾ ਮਿਲਦਿਆਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਤੋਂ ਆਗਿਆ ਲੈ ਕੇ ਉਕਤ ਸਕੂਲ ਵਿਚ ਪਹੁੰਚੇ। ਮੌਕੇ 'ਤੇ ਪਿੰਡ ਵਾਸੀ ਤੇ ਥਾਣਾ ਨੇਹੀਆਂਵਾਲਾ ਦੀ ਪੁਲਸ ਵੀ ਪਹੁੰਚ ਗਈ ਸੀ। ਮਾਮਲੇ ਦੀ ਪੜਤਾਲ ਕੀਤੀ ਤਾਂ ਸਭ ਕੁਝ ਸੱਚ ਨਿਕਲਿਆ।
ਇਸ ਦੌਰਾਨ ਸਕੂਲ ਦੇ ਪਿੰ੍ਰਸੀਪਲ ਅਤੇ ਸਬੰਧਤ ਅਧਿਆਪਕਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਅਗਾਂਹ ਤੋਂ ਅਜਿਹੀ ਗਲਤੀ ਨਾ ਹੋਣ ਦਾ ਭਰੋਸਾ ਦਿਵਾਇਆ ਜਦਕਿ ਪਿੰਡ ਵਾਸੀਆਂ ਤੇ ਪੁਲਸ ਪਾਰਟੀ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਜਾਵੇ ਕਿਉਂਕਿ ਅਧਿਆਪਕਾਂ ਵਲੋਂ ਮਾਫੀ ਮੰਗ ਲਈ ਗਈ ਹੈ।
 
Top