Punjab News ਮੋਗਾ 'ਚ ਨਬਾਲਗ ਲੜਕੀ ਅਗਵਾ

Android

Prime VIP
Staff member
ਮੋਗਾ— ਮੋਗਾ 'ਚ ਇਕ ਨਬਾਲਗ ਲੜਕੀ ਨੂੰ ਕਥਿਤ ਤੌਰ 'ਤੇ ਇਕ ਨੌਜਵਾਨ ਨੇ ਵਿਆਹ ਦੇ ਨੀਅਤ ਨਾਲ ਅਗਵਾ ਕਰ ਲਿਆ। ਪੁਲਸ ਨੇ ਅੱਜ ਦੱਸਿਆ ਕਿ ਦੱਸਵੀਂ ਦੀ ਵਿਦਿਆਰਥਣ 14 ਸਾਲਾ ਇਸ ਲੜਕੀ ਨੂੰ ਰੋਹਿਤ ਕੁਮਾਰ ਨਾਮਕ ਇਕ ਨੌਜਵਾਨ ਨੇ ਚਾਰ ਦਿਨ ਪਹਿਲਾਂ ਹੀ ਕਥਿਤ ਤੌਰ 'ਤੇ ਅਗਵਾ ਕੀਤਾ ਸੀ। ਲੜਕੀ ਦੇ ਮਾਤਾ-ਪਿਤਾ ਨੇ ਦੋਸ਼ੀ ਨੌਜਵਾਨ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਹੈ। ਪੁਲਸ ਨੇ ਦੱਸਿਆ ਕਿ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਲੜਕੀ ਸਕੂਲ ਤੋਂ ਘਰ ਵਾਪਸ ਨਹੀਂ ਆਈ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਾਈ। ਪੁਲਸ ਅਨੁਸਾਰ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਕਥਿਤ ਤੌਰ 'ਤੇ ਨੋਜਵਾਨ ਨੇ ਪਹਿਲਾਂ ਲੜਕੀ ਨਾਲ ਸੰਬੰਧ ਵਧਾਏ ਫਿਰ ਵਿਆਹ ਦੀ ਨੀਅਤ ਨਾਲ ਉਸਨੇ ਕੁੜੀ ਨੂੰ ਅਗਵਾ ਕਰ ਲਿਆ।
 
Top