ਤੂੰ ਸੈਂਕੜੇ ਮਾਰੇਗਾਂ, ਅਸੀਂ ਲੱਖ ਹਜ਼ਾਰ ਲੱਭਾਗੇ&#256

userid114437

Well-known member
ਹਿੱਕ ਪੱਥਰਾਂ ਦੀ ਪਾੜ ਕੇ ਅੰਗਾਰ ਲੱਭਾਗੇਂ
ਕੌਮ ਮੇਰੀ ਦੇ ਸੱਚੇ ਦਿਲਦਾਰ ਲੱਭਾਗੇਂ!

ਝੂਠੇ ਇਲਜ਼ਾਮ ਤੋਹਮਤਾਂ ਨੇ ਰਣਨੀਤੀ ਤੇਰੀ
ਤੂੰ ਨਫਰਤ ਵੰਡੇਗਾਂ, ਅਸੀਂ ਪਿਆਰ ਲੱਭਾਗੇਂ!

ਸਾਡੇ ਲਹੂ ਅੰਦਰ ਬੜੇ ਨੇ ਕਣ ਬਗਾਵਤ ਦੇ
ਤੂੰ ਸਾਨੂੰ ਲੱਭੇਗਾਂ, ਅਸੀਂ ਹਥਿਆਰ ਲੱਭਾਗੇਂ!

ਗਿਣਤੀ ਦੇ ਵਿੱਚ ਥੋੜੇ, ਪਰ ਤਾਂਵੀ ਮੁੱਕਣੇ ਨਾ
ਤੂੰ ਸੈਂਕੜੇ ਮਾਰੇਗਾਂ, ਅਸੀਂ ਲੱਖ ਹਜ਼ਾਰ ਲੱਭਾਗੇਂ!

ਜ਼ੋਰ ਤੂੰ ਲਾਵੇਗਾਂ ਏਹ ਲਹਿਰਾਂ ਦੱਬਣ ਲਈ
ਤੂੰ ਗਦਾਰ ਲੱਭੇਗਾਂ, ਅਸੀਂ ਕਿਰਦਾਰ ਲੱਭਾਗੇਂ!

ਸਿਰ ਦੇਣ ਦੀ ਸਾਡੀ ਰੀਤ ਬੜੀ ਪੁਰਾਣੀ ਏ
ਤੂੰ ਜਲਾਦ ਲੱਭੇਗਾਂ, ਅਸੀਂ ਸਿਰਦਾਰ ਲੱਭਾਗੇਂ!

ਗੜ੍ਹੀ ਚਮਕੌਰ ਦੀ ਵਿੱਚ ਜਦ ਤੂੰ ਸਾਨੂੰ ਘੇਰੇਗਾਂ
ਅਸੀਂ ਅਜੀਤ ਲੱਭਾਗੇਂ, ਅਸੀਂ ਜੁਝਾਰ ਲੱਭਾਗੇਂ!


ਜੁਗਰਾਜਸਿੰਘ‬
 
Re: ਤੂੰ ਸੈਂਕੜੇ ਮਾਰੇਗਾਂ, ਅਸੀਂ ਲੱਖ ਹਜ਼ਾਰ ਲੱਭਾਗੇ&

:wah :wah :wah
 

KARAN

Prime VIP
Re: ਤੂੰ ਸੈਂਕੜੇ ਮਾਰੇਗਾਂ, ਅਸੀਂ ਲੱਖ ਹਜ਼ਾਰ ਲੱਭਾਗੇ&

att.. :clap
 
Top