ਕੀ ਕਰੀਏ ਅਸੀਂ ਬਾਤ ਅੱਜ ਜਮਾਨੇ ਦੀ...

ਕੀ ਕਰੀਏ ਅਸੀਂ ਬਾਤ ਅੱਜ ਜਮਾਨੇ ਦੀ,
ਮੰਨ ਹੋਇਆ ਪਰੇਸ਼ਾਨ ਜਮਾਨਾ ਬਦਲ ਗਿਆ,

ਥਾਂ ਬਣਾ ਲਈ ਅਜ ਕਲ ਸ਼ੋਸ਼ਲ ਸਾਇਟਾ ਨੇ,
ਬਚਿਆਂ ਦਾ ਰੁਜਨ ਵੀ ਅਜ ਕਲ ਬਦਲ ਗਿਆ i

ਤੀਆਂ ਦੇ ਤਿਓਹਾਰ, ਅਖਾੜੇ ਸਜਦੇ ਸੀ,
ਰਿਵਾਜ਼ ਗਿਧੇ ਤੇ ਭੰਗੜੇ ਦਾ ਵੀ ਬਦਲ ਗਿਆ i

ਗੁੱਸਾ ਰਿਹੰਦਾ ਹਰ ਦਮ ਟਿਕਿਆ ਮੱਥੇ ਤੇ,
ਵਿਹਾਰ ਨਰਮ ਸਲੂਕੀ ਵਾਲਾ ਬਦਲ ਗਿਆ i

ਮੋਹ ਲਾਲਚ ਨੇ ਮਾਰਿਆ ਅੱਜ ਇਨਸਾਨਾਂ ਨੂੰ,
ਰਸਤਾ ਨੇਕ ਕਮਾਈ ਵਾਲਾ ਬਦਲ ਗਿਆ i

ਬਚੇ ਚੁਕਦੇ ਭਾਰ ਬੜਾ ਅਜ ਬਸਤੇ ਦਾ ,
ਥਾਂ ਸਲੇਟਾਂ ਫੱਟੀਆਂ ਦਾ ਵੀ ਬਦਲ ਗਿਆ i

ਸਾਂਝੇ ਘਰਾਂ ਚ’ ਰੋਣਕ ਸਦਾ ਹੀ ਰਹਿੰਦੀ ਸੀ,
ਰਿਸ਼ਤਿਆਂ ਦਾ ਮਿਲ ਜੁਲ ਕੇ ਰਹਿਣਾ ਬਦਲ ਗਿਆ i

ਉੜਾ-ਅਏੜਾ ਨਿਘ ਹੈ ਪੰਜਾਬੀ ਬੋਲੀ ਦਾ ,
ਤਰੀਕਾ ਵੀ ਪੜ ਲਿਖਣੇ ਦਾ ਅਜ ਕਲ ਬਦਲ ਗਿਆ i

ਬੇਗਾਨੇ ਵੀ ਕਦੀ ਲਗਦੇ ਸਾਨੂੰ ਆਪਣੇ ਸੀ,
ਆਪਣਿਆਂ ਦਾ ਇਕਰਾਰ ਵੀ ਅਜ ਕਲ ਬਦਲ ਗਿਆ i

ਕੰਮ ਨੇਪੜੇ ਰਬ ਧਿਆਕੇ ਚੜਦੇ ਸੀ,
ਬੰਦਗੀ ਦੇ ਵਿੱਚ ਉਸਦੇ ਰਹਿਣਾ ਬਦਲ ਗਿਆ i

ਕੁੜੀ ਮੁੰਡੇ ਵਿੱਚ ਫਰਕ ਕਦੋ ਨਾ ਰਖਿਆ ਸੀ,
ਮਾਪਿਆਂ ਦਾ ਇਹ ਖਿਆਲ ਪੁਰਾਣਾ ਬਦਲ ਗਿਆ i

ਢੇਰੀ ਕੀਤਾ ਨਸ਼ੇ ਨੇ ਅਜ ਜਾਵਨਾਂ ਨੂੰ,
ਅਖਾੜਾ ਮੱਲਾਂ ਮਾਰਨ ਦਾ ਵੀ ਬਦਲ ਗਿਆ i

ਭ੍ਰਿਸ਼ਟਾਚਾਰ ਮਚਾਈ ਅਜ ਤਬਾਹੀ ਏ,
ਸੋਖਾ ਕੰਮ ਕਰਾਉਣਾ ਅਜ ਕਲ ਬਦਲ ਗਿਆ i

ਚੰਗਾ ਸੀ ਜਦੋਂ ਸਾਧੀ ਰਹਿਣੀ ਬਹਿਣੀ ਸੀ,
ਲੋਕ ਦਿਖਾਈ ਕਰਕੇ ਫ਼ੈਸ਼ਨ ਬਦਲ ਗਿਆ,

ਹਰ ਪਾਸੇ ਅਜ ਵਸਦੀ ਚੁਗਲ ਚਲਾਕੀ ਏ,
ਵਿੱਚ ਸ਼ਰਾਫਤ ਦੇ ਅੱਜ ਰਹਿਣਾ ਬਦਲ ਗਿਆ i

ਪੰਜ ਦਰਿਆਵਾਂ ਦਾ ਪਾਣੀ ਸ਼ੀਤਲ ਕਰਦਾ ਸੀ,
ਰਾਵੀ ਅਤੇ ਝਨਾ ਨੇ ਰਸਤਾ ਬਦਲ ਗਿਆ i

ਮੁਰਜਾ ਗਏ ਨੇ ਚੇਹਰੇ ਨਾਲ ਉਦਾਸੀ ਦੇ ,
ਮੰਨ ਚੋੰ ਖੁਸ਼ੀਆਂ ਦਾ ਖੇੜਾ ਬਦਲ ਗਿਆ,

ਸੱਸੀ ਪੰਨੂ ਮਿਰਜ਼ਾ ਸਹਿਬਾਂ ਦੇ ਕਿੱਸੇ ਪੜਦੇ ਸੀ,
ਝਨਾ ਚ' ਸੋਹਨੀ ਦਾ ਡੁਬਨਾਂ ਬਦਲ ਗਿਆ i

ਮਨਫੀ ਹੋ ਗਏ ਮੁੱਲ ਅਜ ਸਾਰੇ ਜਿੰਦਗੀ ਦੇ,
ਤੋੜ ਚੜਾਵਣ ਦਾ ਤਰੀਕਾ ਬਦਲ ਗਿਆ i

ਰੁਖ ਦਿੰਦੇ ਸ਼ੜਕਾਂ ਤੇ ਜੋ ਹਰਿਆਲੀ ਸੀ,
ਉਹਨਾ ਦਾ ਵੀ ਥੋ ਟਿਕਾਣਾ ਬਦਲ ਗਿਆ i

ਕਿਹਾ ਵੱਡਿਆਂ ਦਾ ਸਿਰ ਮਥੇ ਅਸੀਂ ਰਖਦੇ ਸੀ,
ਚੱਲਣਾ ਫਿਰ ਪੂਰਨਿਆਂ ਤੇ ਬਦਲ ਗਿਆ i

ਭੁਲੀੰ ਕਦੇ ਨਾ "ਸੋਹਲ" ਤੂੰ ਪਿਛੋਕੜ ਨੂੰ ,
ਮਿਤਰਾਂ ਨੇ ਫਿਰ ਕਹਿਣਾ "ਤੂੰ" ਵੀ ਬਦਲ ਗਿਆ i

ਆਰ . ਬੀ.ਸੋਹਲ
 
Top