Old Lyrics ਤੂੰ ਵੱਖ ਰੋਵੇਂ ਮੈਂ ਵੱਖ ਰੋਵਾਂ

Tejjot

Elite
ਇਸ਼ਕ ਦੇ ਰੋਗ ਦਾ ਕਿਤੇ ਨਾ ਦਾਰੂ ਇਸ਼ਕ ਦੇ ਰੋਗ ਅਵੱਲੇ
ਉਹ ਬਰਬਾਦ ਹੋ ਗਏ ਘਰ ਆਪਸੀ ਜੋ ਘਰ ਇਸ਼ਕ ਨੇ ਮੱਲੇ

ਹੁਣ ਰੋਇਆਂ ਵੀ ਕੀ ਬਣਨਾ ਏ ਤੂੰ ਲੱਖ ਰੋਵੇਂ ਮੈਂ ਲੱਖ ਰੋਵਾਂ
ਅਸੀਂ ਪਿਆਰ ਚ ਇਹੋ ਖੱਟਿਆ ਏ ਤੂੰ ਵੱਖ ਰੋਵੇਂ ਮੈਂ ਵੱਖ ਰੋਵਾਂ

ਤੈਨੂੰ ਯਾਦ ਹੋਣਾ ਮੇਰੇ ਪਰਦੇ ਚੁੱਪ ਕਰਕੇ ਕੋਲ ਖਲੋ ਜਾਣਾ
ਮੈਂ ਝੂਠੀ ਗੱਲ ਕੋਈ ਕਹਿ ਦੇਣੀ ਤੂੰ ਰੋ ਰੋ ਕਮਲੀ ਹੋ ਜਾਣਾ
ਉਹ ਗੱਲਾਂ ਚੇਤੇ ਕਰ ਕਰਕੇ ਸੋਂਹ ਤੇਰੀ ਭਰ ਭਰ ਅੱਖ ਰੋਵਾਂ
ਅਸੀਂ ਪਿਆਰ ਚ ਇਹੋ ਖੱਟਿਆ ਏ ਤੂੰ ਵੱਖ ਰੋਵੇਂ ਮੈਂ ਵੱਖ ਰੋਵਾਂ

ਕਦੇ ਹੱਸ ਲੈਣਾ ਕਦੇ ਰੋ ਲੈਣਾ ਕਦੇ ਬਹਿ ਦੁੱਖ ਦਰਦ ਵੰਢਾ ਲੈਣਾ
ਇਹ ਕੌੜੀਆਂ ਮਿੱਠੀਆਂ ਯਾਦਾਂ ਨੂੰ ਲਾ ਸੀਨੇ ਦਰਦ ਹੰਢਾ ਲੈਣਾ
ਅੱਜ ਸੁੰਨੀਆਂ ਸੁੰਨੀਆਂ ਸਭ ਗਲੀਆਂ ਮੈਂ ਚੁੰਮ ਉਹਨਾਂ ਦੇ ਕੱਖ ਰੋਵਾਂ
ਅਸੀਂ ਪਿਆਰ ਚ ਇਹੋ ਖੱਟਿਆ ਏ ਤੂੰ ਵੱਖ ਰੋਵੇਂ ਮੈਂ ਵੱਖ ਰੋਵਾਂ

ਸ਼ਮਸ਼ੇਰ ਇਹ ਦੁਨੀਆਂ ਕੀ ਜਾਣੇ ਹੰਝੂਆਂ ਦੀ ਦਰਦ ਕਹਾਣੀ ਨੂੰ
ਮੇਰੇ ਬੁੱਲਾਂ ਦੀ ਛੋਹ ਤਰਸ ਰਹੀ ਤੇਰੇ ਬੁੱਕ ਵਿੱਚ ਲੈ ਘੁੱਟ ਪਾਣੀ ਨੂੰ
ਹਰ ਬੂੰਦ ਕਸੈਲੀ ਲੱਗਦੀ ਏ ਨਾ ਪਿਆਸ ਬੁੱਝੇ ਚੱਖ ਚੱਖ ਰੋਵਾਂ
ਅਸੀਂ ਪਿਆਰ ਚ ਇਹੋ ਖੱਟਿਆ ਏ ਤੂੰ ਵੱਖ ਰੋਵੇਂ ਮੈਂ ਵੱਖ ਰੋਵਾਂ
 
Top